Headlines

ਅਣੂ (ਮਿੰਨੀ ਪੱਤ੍ਰਿਕਾ) ਦਾ ਦਸੰਬਰ 2023ਅੰਕ ਲੋਕ ਅਰਪਣ 

ਮਹਾਂ ਨਗਰ ਕਲਕੱਤੇ ਤੋ ਇਕੱ ਮਿੰਨੀ ਪੱਤ੍ਰਿਕਾ (ਅਣੂਰੂਪ) 1972 ਵਿੱਚ ਪ੍ਰਕਾਸ਼ਿਤ ਹੋਣੀ ਸ਼ੁਰੂ ਹੋਈ ਸੀ ਜੋ ਹਰ ਮਹੀਨੇ ਛਪਦੀ ਸੀ।ਬਾਅਦ ਵਿੱਚ ਭਾਰਤ ਸਰਕਾਰ ਵਲੋਂ ਇਸ ਨੂੰ ‘ ਅਣੂ ‘ ਦੇ ਨਾਲ ਰਜਿਸਟਰਡ ਕੀਤਾ ਗਿਆ ਜੋ ਪ੍ਰਬੰਧਕੀ ਕਾਰਨਾਂ ਕਰਕੇ ਮਾਸਿਕ ਤੋਂ ਦੁਮਾਸਿਕ ਤੇ ਫਿਰ ਤ੍ਰੈਮਾਸਿਕ ਕਰਨਾ ਪਿਆ। ਹੱਥਲੇ ਅੰਕ ਨਾਲ ਇਸਦੇ 52 ਸਾਲ ਪੂਰੇ ਹੋ ਜਾਂਦੇ ਹਨ।ਇਸ ਅੰਕ ਨੂੰ ਲੋਕ ਮੰਚ ਪੰਜਾਬ ਤੇ ਮਿੰਨੀ ਕਹਾਣੀ ਲੇਖਕ ਮੰਚ ਵਲੋਂ ਰਚਾਏ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ।
   ਅਣੂ ਇਕੋ ਇੱਕ ਪੰਜਾਬੀ ਦੀ ਮਿੰਨੀ ਪੱਤ੍ਰਿਕਾ ਹੈ  ਜੋ ਸਿੱਧੇ ਤੌਰ ਤੇ ਸਮਾਜਿਕ ਪ੍ਰਸੰਗਤੀਆਂ ਨਾਲ ਜੁੜੀ ਹੋਈ ਪਾਠਕਾਂ ਨੂੰ ਲੋਕ ਪੱਖੀ ਸਾਹਿਤ ਰਾਹੀਂ ਵਧੀਆ ਨਾਗਰਿਕ ਬਣਨ ਲਈ ਰਾਹ ਦਸੇਰਾ ਬਣਦੀ ਹੈ।ਸੰਭਾਵਣਾ ਭਰਪੂਰ ਨਵਲੇਖਕਾਂ ਦੇ ਵਿਸ਼ੇਸ਼ ਅੰਕ ਛਾਪਕੇ ਉਹਨਾ ਦੀ ਜਾਣ-ਪਛਾਣ
 ਪਾਠਕਾਂ ਨਾਲ ਕਰਵਾਉਂਦੀ ਹੈ।ਨਵਲੇਖਕਾਂ ਦੀ ਜੋਗ ਅਗਵਾਈ ਸਦਕਾ ਕਿੰਨੇ ਨਵਲੇਖਕ  ਨਾਮਵਰ ਲੇਖਕ ਬਣੇ ਹੋਏ ਹਨ। ਇਹ ਸ਼ਬਦ ਪ੍ਸ਼ਿਧ ਅਲੋਚਕ ਡਾ.ਨਾਇਬ ਸਿੰਘ ਮੰਡੇਰ ਨੇ ਪੱਤ੍ਰਿਕਾ ਦੀ ਜਾਣ-ਪਛਾਣ ਕਰਵਾਉਂਦਿਆਂ ਕਹੇ। ਇਸ ਨਵੇਂ ਅੰਕ ਨੂੰ ਰੀਲੀਜ ਕਰਨ ਦੀ ਰਸਮ ਵਿੱਚ ਡਾ. ਕੁਲਦੀਪ ਸਿੰਘ ਦੀਪ, ਡਾ. ਹਰਪ੍ਰੀਤ ਸਿੰਘ ਰਾਣਾ,ਡਾ.ਪ੍ਰਦੀਪ ਕੌੜਾ,ਯੋਗਰਾਜ ਪ੍ਰਭਾਕਰ, ਹਰਭਜਨ ਸਿੰਘ ਖੇਮਕਰਨੀ,ਡਾ.ਸਿਆਮ ਸੁੰਦਰ ਦੀਪਤੀ,ਜਗਦੀਸ਼ ਰਾਏ ਕੁਲਰੀਆਂ,ਸੀਮਾ ਵਰਮਾ ਸੁਰਿੰਦਰ ਦੀਪ ਨੇ ਸ਼ਿਰਕਤ ਕੀਤੀ।
ਧੰਨਵਾਦੀ ਸ਼ਬਦ ਕਹਿੰਦਿਆਂ ਅਣੂ ਦੇ ਸੰਪਾਦਕ ਤੇ ਪ੍ਰਕਾਸ਼ਿਕ ਸੁਰਿੰਦਰ ਕੈਲੇ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਭਾਗਸ਼ਾਲੀ ਹੈ ਜਦੋਂ ਲੇਖਕਾਂ,ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਨੇ ਅਣੂ ਦੇ 52 ਸਾਲ ਪੂਰੇ ਹੋਣ ਤੇ ਅਸ਼ੀਰਵਾਦ ਦਿੰਦਿਆਂ ਮੇਰਾ ਹੌਸਲਾ ਵਧਾਇਆ ਹੈ ਤੇ ਮੇਰਾ ਤਨਦੇਹੀ  ਨਾਲ, ਨਰੋਏ ਸਾਹਿਤ ਰਾਹੀਂ ਸਮਾਜ ਦੀ ਬਿਹਤਰੀ ਲਈ ਸੇਵਾ ਕਰਨ ਦਾ ਇਰਾਦਾ ਹੋਰ ਦ੍ਰਿੜ ਕੀਤਾ ਹੈ। ਡਾ.ਇੰਦਰਪਾਲ ਕੌਰ, ਡਾ.ਹਰਜਿੰਦਰਪਾਲ ਕੌਰ ਕੰਗ, ਡਾ.ਬਲਜੀਤ ਕੌਰ ਰਿਆੜ, ਊਸ਼ਾ ਦੀਪਤੀ,ਬੀਰਦਵਿੰਦਰ ਭਨਭੌਰੀ,ਸੀਮਾ ਭਾਟੀਆ,  ਬਲਰਾਜ ਕੁਹਾੜਾ,ਪਰਗਟ ਸਿੰਘਜੰਬਰ,ਕੁਲਵਿੰਦਰ ਕੌਸ਼ਿਲ, ਗੁਰਪ੍ਰੀਤ ਕੌਰ, ਮਹਿੰਦਰਪਾਲ ਬਰੇਟਾ,ਰਣਜੀਤ ਅਜ਼ਾਦ ਕਾਂਝਲਾ, ਗੁਰਸੇਵਕ ਸਿੰਘ ਰੋੜਕੀ,ਅੰਜੂ ਖਰਬੰਦਾ,ਸਨੇਹ ਗੋਸਵਾਮੀ,ਦਵਿੰਦਰ ਪਟਿਆਲਵੀ,ਲਾਜਪਤ ਰਾਏ ਗਰਗ, ਮੰਗਤ ਕੁਲਜਿੰਦ, ਸਾਧੂ ਰਾਮ ਲੰਗੇਆਣਾ, ਪਿੰ.ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੇਖਕ, ਅਲੋਚਕ ਤੇ ਸਾਹਿਤ ਪ੍ਰੇਮੀਆਂ ਨੇ ਆਪਣਾ ਅਸ਼ੀਰਵਾਦ ਦਿੱਤਾ। ਅਣੂ ਦੇ ਲੋਕ ਅਰਪਣ ਦੀ ਸਮੁਚੀ ਕਾਰਵਾਈ ਜਗਦੀਸ਼ ਰਾਏ ਕੁਲਰੀਆਂ ਨੇ ਬਾਖੂਬੀ ਨਿਭਾਈ।
ਸੁਰਿੰਦਰ ਕੈਲੇ,
9872591653