Headlines

ਨਿਊ ਵੈਸਟ ਮਨਿਸਟਰ ਵਿਚ ਪਤੀ ਹੱਥੋਂ ਪਤਨੀ ਦਾ ਕਤਲ

57 ਸਾਲਾ ਬਲਵੀਰ ਸਿੰਘ ਨਾਮ ਦਾ ਵਿਅਕਤੀ ਕਤਲ ਦੇ ਦੋਸ਼ ਹੇਠ ਗ੍ਰਿਫਤਾਰ-

ਵੈਨਕੂਵਰ- ਨਿਊ ਵੈਸਟ ਮਨਿਸਟਰ ਦੀ ਪੁਲਿਸ ਨੇ ਇੱਕ 57 ਸਾਲਾ ਵਿਅਕਤੀ ‘ਤੇ  ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਹਨ ।

ਇਹ ਘਟਨਾ 13 ਅਕਤੂਬਰ ਸ਼ੁਕਰਵਾਰ  ਨੂੰ ਸ਼ਾਮ 5 ਵਜੇ ਤੋਂ ਬਾਅਦ  ਨਿਊ ਵੈਸਟਮਿੰਸਟਰ ਦੀ  ਸੁਜ਼ੂਕੀ ਸਟਰੀਟ ਦੇ 200-ਬਲਾਕ ਵਿੱਚ ਵਾਪਰੀ ਜਿੱਥੇ ਪੁਲਿਸ ਨੇ ਇੱਕ 46 ਸਾਲਾ ਔਰਤ ਨੂੰ ਚਾਕੂ ਨਾਲ ਜਾਨਲੇਵਾ ਜ਼ਖਮਾਂ ਦੀ ਹਾਲਤ ਵਿਚ ਪਾਇਆ । ਜ਼ਖਮੀ ਔਰਤ ਨੂੰ ਮੁਢਲੀ ਸਹਾਇਤਾ ਦਿੰਦਿਆਂ ਬਚਾਉਣ ਦਾ ਯਤਨ ਕੀਤਾ ਗਿਆ ਪਰ ਉਹ ਦਮ ਤੋੜ ਗਈ।

ਮੌਕੇ ‘ਤੇ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬਾਦ ਵਿਚ ਗ੍ਰਿਫਤਾਰ ਵਿਅਕਤੀ ਦੀ ਪਛਾਣ ਨਿਊ ਵੈਸਟਮਿੰਸਟਰ ਦੇ ਬਲਵੀਰ ਸਿੰਘ ਅਤੇ ਮਾਰੀ ਗਈ ਔਰਤ ਦੀ ਪਛਾਣ ਕੁਲਵੰਤ ਕੌਰ ਵਜੋ ਕੀਤੀ ਗਈ।