ਯੰਗ ਕਬੱਡੀ ਕਲੱਬ ਤੇ ਹੋਰਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ-
ਵੈਨਕੂਵਰ ( ਦੇ ਪ੍ਰ ਬਿ)- ਉਘੇ ਕਬੱਡੀ ਪ੍ਰੋਮੋਟਰ ਅਤੇ ਯੰਗ ਕਬੱਡੀ ਕਲੱਬ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬਿੱਟੂ ਜੌਹਲ ਅਚਾਨਕ ਸਵਰਗ ਸਿਧਾਰ ਗਏ। ਉਹਨਾਂ ਦਾ ਅੰਤਿਮ ਸੰਸਕਾਰ 15 ਅਕਤੂਬਰ ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕਰਨ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਕੇ ਸਬੰਧੀ ਅਤੇ ਕਬੱਡੀ ਨਾਲ ਸਬੰਧਿਤ ਖਿਡਾਰੀ ਤੇ ਪ੍ਰਬੰਧਕ ਹਾਜ਼ਰ ਸਨ। ਇਸੇ ਦੌਰਾਨ ਯੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰੋਮੀ , ਨੀਟੂ ਕੰਗ , ਜ਼ੋਨਾ ਬੋਲੀਨਾ . ਲਾਲੀ ਨਰਵਾਲ . ਲੱਕੀ ਜੋਹਲ , ਲਾਲੀ ਢੇਸੀ , ਚਰਨਜੀਤ ਡਗਰੋ ਨੇ ਬਿੱਟੂ ਜੌਹਲ ਦੇ ਅਚਾਨਕ ਅਕਾਲ ਚਲਾਣੇ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿੱਟੂ ਜੌਹਲ ਦੇ ਅਚਾਨਕ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਕਬੱਡੀ ਜਗਤ ਵੀ ਪਰਿਵਾਰ ਦੇ ਗਮ ਵਿਚ ਸ਼ਰੀਕ ਹੈ। ਇਸ ਘਾਟੇ ਦਾ ਕਦੇ ਪੂਰਤੀ ਨਹੀ ਹੋ ਸਕੇਗੀ।