Headlines

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪ੍ਰਸਿੱਧ ਪੰਜਾਬੀ ਮਹਿਮਾਨ ਸਾਹਿਤਕਾਰਾਂ ਦਾ ਸਨਮਾਨ

ਸਰ੍ਹੀ (ਰੂਪਿੰਦਰ ਖਹਿਰਾ ਰੂਪੀ )-

11ਅਕਤੂਬਰ, 2023 ਬੁੱਧਵਾਰ ਬਾਅਦ ਦੁਪਹਿਰ 1 :00 ਵਜੇ ਸੀਨ ਅਰ ਸੇਂਟਰ ਸਰ੍ਹੀ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਵਿਸ਼ੇਸ਼ ਮਿਲਣੀ ਹੋਈ । ਜਿਸ ਵਿੱਚ “ ਪੰਜਾਬ ਭਵਨ ਸਰ੍ਹੀ  ਕਨੇਡਾ ਦੇ ਸਲਾਨਾ ਸੰਮੇਲਨ -5 “ ਵਿੱਚ ਆਏ ਉੱਘੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ ,ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ‍ਬਾਬਾ ਨਜਮੀ ,ਡਾ: ਸਾਹਿਬ ਸਿੰਘ, ਰਾਏ ਅਜ਼ੀਜ਼  ਓਲਾ ਖ਼ਾਨ , ਪ੍ਰਸਿੱਧ ਕਵਿਤਰੀ ਸੁਖਵਿੰਦਰ ਅੰਮ੍ਰਿਤ, ਪਾਕਿਸਤਾਨੀ ਕਵਿਤਰੀ ਤਾਹਿਰਾ ਸਰਾ ਸੁਸ਼ੋਭਿਤ ਹੋਏ ।

ਆਰੰਭ ਵਿੱਚ  ਕੁਝ ਬੁਲਾਰਿਆਂ ਤੋਂ ਬਾਅਦ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ ਅਤੇ ਸਭਾ ਬਾਰੇ ਵਿਸਤਾਰ  ਸਹਿਤ ਜਾਣਕਾਰੀ  ਦਿੱਤੀ ਗਈ ।

ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ -, ਸੁੱਚਾ ਸਿੰਘ ਕਲੇਰ -ਵਿਚਾਰ, ਪ੍ਰੋਫੈਸਰ ਕਸ਼ਮੀਰਾ ਸਿੰਘ-  ਵਿਚਾਰ ,ਹਰਚੰਦ ਸਿੰਘ ਬਾਗੜੀ- ਕਵਿਤਾ ,ਹਰਚੰਦ ਸਿੰਘ ਗਿੱਲ -ਗੀਤ, ਕੁਵਿੰਦਰ  ਚਾਂਦ -ਸ਼ੇਅਰ, ਸੁੱਖੀ  ਬਾਠ- ਵਿਚਾਰ, ਬਿਕੱਰ ਸਿੰਘ ਖੋਸਾ -ਗ਼ਜ਼ਲ , ਅਮਰੀਕ ਪਲਾਹੀ  – ਕਵਿਤਾ -ਇੰਦਰਜੀਤ ਧਾਮੀ  -ਕਵਿਤਾ, ਦਰਸ਼ਨ ਸੰਘਾ  ਵੱਲੋਂ ਕਵਿਤਾ ਪੇਸ਼ ਕੀਤੀ ਗਈ । ਉਪਰੰਤ ਮਹਿਮਾਨ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ, ਬਾਬਾ ਨਜਮੀ, ਅਜ਼ੀਜ਼ ਓਲਾ ਖ਼ਾਨ, ਰੰਗ ਮੰਚ ਦੇ ਕਲਾਕਾਰ ਡਾ: ਸਾਹਿਬ ਸਿੰਘ, ਪਾਕਿਸਤਾਨੀ ਕਵਿਤਰੀ ਤਾਹਿਰਾ ਸਰਾ ਅਤੇ ਸੁੰਦਰ ਪਾਲ ਰਾਜਾ ਸਾੰਸੀ (ਟੋਰਾਂਟੋ)  ,ਮਨਬੀਰ ਕੌਰ ਮੰਨੂੰ (ਵਿਨੀ  ਪੈਗ) ਅਤੇ ਸੁਖਦੇਵ ਸਿੰਘ ਬਾਂਸਲ ( ਇੰਗਲੈਂਡ) , ਕੁਲਵਿੰਦਰ ਕੌਰ  ਬੁਟੱਰ ( ਪੰਜਾਬ ਤੋਂ) ਆਪਣੀਆਂ ਕਵਿਤਾਵਾਂ ਅਤੇ ਵਿਚਾਰਾਂ ਨਾਲ ਸਰੋਤਿਆਂ ਦੇ ਰੂ -ਬਰੂ  ਹੋਏ ।

ਪ੍ਰਧਾਨਗੀ ਮੰਡਲ ਅਤੇ ਬੋਰਡ ਮੈਂਬਰਾਂ ਵੱਲੋਂ ਆਏ ਸਭ ਮਹਿਮਾਨ ਸਾਹਿਤਕਾਰਾਂ ਨੂੰ ਮੈਡਲਾਂ ਨਾਲ  ਸਨਮਾਨਿਤ ਕੀਤਾ ਗਿਆ ।  ਕਵੀ ਦਰਬਾਰ ਜਾਰੀ   ਰੱਖਦਿਆਂ , ਡਾ: ਬਲਦੇਵ ਸਿੰਘ ਖਹਿਰਾ, ਡਾ: ਗੁਰਮਿੰਦਰ ਕੌਰ ਸਿੱਧੂ, ਹਰਪਾਲ ਸਿੰਘ ਬਰਾੜ, ਗੋਪਾਲ ਸਿੰਘ ਬੁਟੱਰ ,ਡਾ: ਪ੍ਰਿਥੀਪਾਲ ਸਿੰਘ ਸੋਹੀ , ਖੁਸ਼ਹਾਲ ਗਲੋਟੀ, ਅਮਰੀਕ ਸਿੰਘ ਲੇਲ੍ਹ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਹਾਜ਼ਰ ਸਰੋਤਿਆਂ ਵਿੱਚ  ਮੋਹਨ ਸਿੰਘ, ਗੁਰਦਰਸ਼ਨ ਸਿੰਘ ਤੱਤਲਾ, ਕੁਲਦੀਪ ਸਿੰਘ ਗਿੱਲ, ਗੁਰਮੀਤ ਸਿੰਘ ਸੇਖੋਂ, ਗੁਰਮੀਤ ਸਿੰਘ ਸਿੱਧੂ, ਬਲਬੀਰ ਸਿੰਘ ਗਰਚਾ, ਸੁਰਜੀਤ ਸਿੰਘ ਦਿਓ , ਜੀ.ਸ ਗਰਚਾ, ਕੁਲਦੀਪ ਸਿੰਘ ਜਗਪਾਲ, ਸੁਖਦੀਪ ਸਿੰਘ ਬਾਂਸਲ, ਮਲਕੀਤ ਸਿੰਘ ਗਿੱਲ, ਬਲਬੀਰ ਸਿੰਘ ਸੰਘਾ ,ਰਾਜਿੰਦਰ ਸ਼ਰਮਾ, ਗੁਰਦਿਆਲ ਸਿੰਘ ਜੌਹਲ, ਨਿਰਮਲ ਗਿੱਲ, ਡਾ:ਰਣਜੀਤ ਸਿੰਘ ਪੰਨੂ, ਕੁਲਦੀਪ ਕੌਰ ਪੰਨੂ, ਦਵਿੰਦਰ ਸਿੰਘ ,ਦਵਿੰਦਰ ਕੌਰ ਸਹੋਤਾ, ਦਵਿੰਦਰ ਕੌਰ ਜੌਹਲ, ਦਵਿੰਦਰ ਕੌਰ ਬੱਚਰਾ ਸ਼ਾਮਿਲ ਹੋਏ ।

ਅੰਤ ਵਿੱਚ ਪ੍ਰੋਗਰਾਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ । ਇਹ ਸਮਾਗਮ  ਮਹਿਮਾਨ ਸਾਹਿਤਕਾਰਾਂ ਦੀ ਹਾਜ਼ਰੀ ਨਾਲ ਉਨ੍ਹਾਂ ਦੀ ਅਮਿੱਟ ਯਾਦ ਛੱਡ ਗਿਆ ।