ਐਬਸਫੋਰਡ ( ਦੇ ਪ੍ਰ ਬਿ)- ਉਘੇ ਬਿਜਨੈਸਮੈਨ ਤੇ ਫਾਈਵ ਕਾਰਨਰ ਫਰਨੀਚਰ ਸਟੋਰ ਐਬਸਫੋਰਡ ਦੇ ਸੀਈਓ ਪੌਲ ਸਿੱਧੂ , ਮਨਜੀਤ ਕੌਰ ਸਿੱਧੂ ਅਤੇ ਪਰਿਵਾਰ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ 20 ਅਕਤੂਬਰ ਨੂੰ ਗੁਰਦੁਆਰਾ ਬਾਬ ਬੰਦਾ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ 31631 ਸਾਉਥ ਫਰੇਜ਼ਰ ਵੇਅ ਵਿਖੇ ਆਰੰਭ ਕਰਵਾਏ ਜਾ ਰਹੇ ਹਨ। ਪਾਠ ਦੇ ਭੋਗ 22 ਅਕਤੂਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ। ਸ੍ਰੀ ਪੌਲ ਸਿੱਧੂ ਤੇ ਮਨਜੀਤ ਕੌਰ ਸਿੱਧੂ ਵਲੋਂ ਸਮੂਹ ਸਾਧ ਸੰਗਤ ਨੂੰ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਹੈ।