Headlines

ਪੰਜਾਬ ਇੰਸਰੈਂਸ ਕੈਲਗਰੀ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ”ਟਾਪ ਆਫ ਦਾ ਟੇਬਲ” ਐਵਾਰਡ ਨਾਲ ਸਨਮਾਨਿਤ

ਵੱਕਾਰੀ ਸਨਮਾਨ ਪਾਉਣ ਵਾਲਾ ਕੈਨੇਡਾ ਦਾ ਪਹਿਲਾ ਪੰਜਾਬੀ ਜੋੜਾ ਬਣਿਆ-

ਕੈਲਗਰੀ ( ਦਲਬੀਰ ਜੱਲੋਵਾਲ)- ਪੰਜਾਬ ਇੰਸੋਰੈਂਸ ਕੈਲਗਰੀ ਦੇ ਬਰਾਂਚ ਮੈਨੇਜਰ ਹਰਪਿੰਦਰ  ਸਿੱਧੂ ਤੇ ਉਹਨਾਂ ਦੀ ਸੁਪਤਨੀ ਲਵਪ੍ਰੀਤ ਸਿੱਧੂ ਵਿਸ਼ਵ ਭਰ ਵਿਚ ਇੰਸੋਰੈਂਸ ਦੇ ਖੇਤਰ ਵਿਚ ਐਮ ਡੀ ਆਰ ਟੀ ਟਾਪ ਆਫ ਦਾ ਟੇਬਲ ਐਵਾਰਡ ਲਈ ਚੁਣੇ ਗਏ ਹਨ। ਐਮ ਡੀ ਆਰ ਟੀ ( ਮਿਲੀਅਨ ਡਾਲਰ ਰਾਊਂਡ ਟੇਬਲ)  ਇੰਸੋਰੈਂਸ ਅਤੇ ਫਾਈਨਾਂਸ ਦੇ ਖੇਤਰ ਵਿਚ ਕੰਮ ਕਰਦੇ ਪ੍ਰੋਫੈਸ਼ਨਲਜ਼ ਦੀ ਉਹ ਸੰਸਥਾ ਹੈ ਜਿਸ ਵਿਚ 80 ਮੁਲਕਾਂ ਦੀਆਂ 700 ਤੋਂ ਉਪਰ ਕੰਪਨੀਆਂ ਮੈਂਬਰ ਹਨ। ਇਸ ਵੱਕਾਰੀ ਸੰਸਥਾ  ਵਲੋਂ ਨੇਪਲਜ਼ ( ਫਲੋਰੀਡਾ) ਵਿਖੇ ਕਰਵਾਈ ਗਈ ਸਾਲਾਨਾ ਕਾਨਫਰੰਸ ਦੌਰਾਨ ਇੰਸੋਰੈਂਸ ਦੇ ਖੇਤਰ ਨਾਲ ਜੁੜੇ 500 ਦੇ ਕਰੀਬ ਮੈਂਬਰ ਸ਼ਾਮਿਲ ਹੋਏ ਜਿਹਨਾਂ ਵਿਚੋਂ ਬੇਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਹਰਪਿੰਦਰ ਸਿੱਧ ਤੇ ਲਵਪ੍ਰੀਤ ਸਿੱਧੂ ਨੂੰ ਟਾਪ ਆਫ ਦਾ ਟੇਬਲ ਸਨਮਾਨ ਲਈ ਚੁਣਿਆ ਗਿਆ। ਵਿਸ਼ਵ ਭਰ ਵਿਚ ਇਸ ਵੱਕਾਰੀ ਸਨਮਾਨ ਲਈ ਚੁਣੇ ਜਾਣ ਵਾਲੀ ਕੈਨੇਡਾ ਵਿਚੋਂ ਇਹ ਪਹਿਲੀ ਪੰਜਾਬੀ ਜੋੜੀ ਹੈ। ਜ਼ਿਕਰਯੋਗ ਹੈ ਕਿ ਹਰਪਿੰਦਰ ਸਿੱਧੂ ਪਿਛਲੇ 15 ਸਾਲ ਤੋਂ ਪੰਜਾਬ ਇੰਸੋਰੈਂਸ ਕੈਲਗਰੀ ਦੇ ਬਰਾਂਚ ਮੈਨੇਜਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।