Headlines

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ”ਮਿੱਟੀ ਨੂੰ ਫਰੋਲ ਜੋਗੀਆ” ਦਾ ਐਡਮਿੰਟਨ ’ਚ ਰਿਲੀਜ਼ ਸਮਾਰੋਹ

ਸਾਂਸਦ ਟਿੰਮ ਓਪਲ ਤੇ ਵਿਧਾਇਕ ਜਸਵੀਰ ਦਿਓਲ ਨੇ ਕੀਤਾ ਵਿਸ਼ੇਸ਼ ਸਨਮਾਨ-
ਐਡਮਿੰਟਨ, (ਗੁਰਪ੍ਰੀਤ ਸਿੰਘ )- ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ਮਿੱਟੀ ਨੂੰ ਫਰੋਲ ਜੋਗੀਆ ਦਾ ਰਿਲੀਜ਼ ਸਮਾਗਮ ਮਿਲਵੁਡਜ ਸੀਨੀਅਰ ਸੈਂਟਰ ਐਡਮਿੰਟਨ ਵਿਖੇ ਹੋਇਆ| ਇਸ ਮੌਕੇ ਤੇ ਪੁਸਤਕ ਬਾਰੇ ਵਿਚਾਰ ਵਟਾਂਦਰਾ ਹੋਇਆ ।  ਲੇਖਕ ਨੇ ਇਸ ਕਿਤਾਬ ਨੂੰ ਲਿਖਣ ਦੇ ਮਕਸਦ ਨੂੰ ਲੈ ਕੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਜੋ ਅਣਗੌਲੇ ਲੇਖਕ ਜੋ ਬਿਨਾ ਪਛਾਣ ਰਹੇ ਉਨ੍ਹਾਂ ਨੂੰ ਲੇਖਕ ਨੇ ਇਸ ਕਿਤਾਬ ਤੇ ਵਿਚ ਥਾਂ ਦਿੱਤੀ  ਹੈ| ਇਸ ਰਿਲੀਜ਼ ਸਮਾਰੋਹ ਦੇ ਮੌਕੇ ਤੇ ਮੈਂਬਰ ਪਾਰਲੀਮੈਂਟ ਟਿੰਮ ਓਪਲ ਨੇ ਵਿਧਾਇਕ ਜਸਵੀਰ ਦਿਓਲ ਨੇ ਪੁਸਤਕ ਦੀ ਘੁੰਡ ਚੁਕਾਈ ਕੀਤੀ ਤੇ ਨਾਲ ਹੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ|
ਇਸ ਮੌਕੇ ਤੇ ਸਟੇਜ਼ ਸਕੱਤਰ ਗੁਰਤੇਜ ਸਿੰਘ ਬਰਾੜ ਨੇ ਇਸ ਕਿਤਾਬ ਦੀਆਂ ਖੂਬੀਆਂ ਦਾ ਵਰਨਣ ਕੀਤਾ ਤੇ ਲੇਖਕ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ| ਇਸ ਮੌਕੇ ਤੇ ਰਜਿੰਦਰ ਮੋਹਣੀ ਤੇ ਲਾਡੀ ਸੂਸਾਂਵਾਲੇ ਨੇ ਆਪਣੇ ਗੀਤਾਂ ਨਾਲ ਹਾਜ਼ਰੀਨ ਨੂੰ ਨਿਹਾਲ ਕੀਤਾ| ਇਸ ਮੌਕੇ ਤੇ ਜਰਨੈਲ ਸਿੰਘ ਬਸੋਤਾ, ਬਲਵੀਰ ਸਿੰਘ ਕੁਲਾਰ, ਜੋਗਾ ਸਿੰਘ ਪੂਨੀਆ, ਰਾਜਵੀਰ ਵਾਂਦਰ, ਆਰਤੀ ਵਰਮਾ, ਸੰਦੀਪ, ਗੁਰਦੀਪ
ਜੌਹਲ, ਸੰਦੀਪ ਪੰਧੇਰ, ਇੰਦਰਜੀਤ ਸਿੰਘ  ਬੈਂਸ, ਪੱਪਾ ਰਾਮੂਵਾਲੀਆ, ਧਰਮਜੀਤ ਸਿੰਘ ਪਰਮਾਰ ਵੀ.ਸੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਨਰੇਸ਼ ਭਾਰਦਵਾਜ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼
ਤੌਰ ਤੇ ਹਾਜਰ ਸਨ|
ਫੋਟੋ ਕੈਪਸ਼ਨ:- ਐਡਮਿੰਟਨ ਵਿਖੇ ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ਦੀ ਘੁੰਡ ਚੁਕਾੀਈ ਮੌਕੇ ਵਿਸ਼ੇਸ਼ ਸਨਮਾਨ ਕਰਦੇ ਹੋਏ ਐਮ.ਪੀ ਟਿਂਮ ਓਪਲ, ਵਿਧਾਇਕ ਜਸਵੀਰ ਦਿਓਲ ਤੇ ਸਰੀ ਦੇ ਉਘੇ ਬਿਜਨੈਸਮੈਨ ਜੇ ਮਿਨਹਾਸ |
ਤਸਵੀਰ:-ਗੁਰਪ੍ਰੀਤ ਸਿੰਘ