Headlines

ਪੈਸੀਫਿਕ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਬਰੁੱਕਸਾਈਡ ਦੇ ਦਰਸ਼ਨ ਕੀਤੇ

ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ-

ਸਰੀ (ਸੁਰਿੰਦਰ ਸਿੰਘ ਜੱਬਲ) – ਪੈਸੇਫਿਕ ਅਕੈਡਮੀ ਸਕੂਲ ਵਿਚੋਂ ਨਵੇਂ ਵਿਦਿਆਰਥੀ ਇਕ ਵਾਰ ਫਿਰ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਨਾਲ 23 ਅਕਤੂਬਰ 2023 ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਆਏ।ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇੇ ਸਾਰਿਆਂ ਨੁੰ ਜੀ ਆਇਆਂ ਕਿਹਾ ਤੇ ਗੁਰਦੁਅਰਾ ਸਾਹਿਬ ਦੀ ਮਰਿਆਦਾ, ਸਿਖ ਧਰਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਮੁਢਲੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਵਾਰੋ ਵਾਰੀ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ। ਮੇਨ ਦਰਬਾਰ ਹਾਲ ਵਿਚ ਨਵਾਂ ਕਾਰਪੈੱਟ ਪਾਉਣ ਦੀ ਸੇਵਾ ਚੱਲ ਰਹੀ ਸੀ ਤੇ ਤੀਸਰੀ ਮੰਜ਼ਿਲ ਉਤੇ ਤਕਰੀਬਨ ਇਕ ਘੰਟਾ ਵਿਚਾਰ ਵਟਾਂਦਰੇ ਬਾਦ ਸਾਰੇ ਹੀ ਲੰਗਰ ਹਾਲ ਪੁਜੇ ਤੇ ਲੰਗਰ ਛਕ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਕੇ ਵਿਦਾ ਹੋਏ।ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਕੂਲ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲਿਆਇਆ ਕਰਦੇ ਹਨ ਅਤੇ ਇਸ ਗਰੁੱਪ ਵਿਚ ਇਕ ਤੋਂ ਬਿਨਾਂ ਸਾਰੇ ਵਿਦਿਆਰਥੀ ਪਹਿਲੀ ਵਾਰ ਹੀ ਕਿਸੇ ਗੁਰਦੁਆਰਾ ਸਾਹਿਬ ਵਿਚ ਸਨਮੁੱਖ ਹੋਏ ਸਨ।ਮਾਨਯੋਗ ਅਧਿਆਪਕ ਕਰਿਸ ਵੈਨਡਜ਼ੂਰਾ ਅਤੇ ਵਿਦਿਆਰਥੀਆਂ ਨੇ ਵਿਦਾਇਗੀ ਲੈਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਲੋਂ ਦਿਤੀਆਂ ਸੇਵਾਵਾਂ ਦਾ ਧੰਨਵਾਦ ਕੀਤਾ।ਪੈਸੇਫਿਕ ਅਕੈਡਮੀ ਸਕੂਲ ਦੇ ਪ੍ਰਬੰਧਕਾਂ ਦਾ ਇਹ ਉਪਰਾਲਾ ਸ਼ਲਾਘਯੋਗ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਹੋਣ ਦਾ ਮੌਕਾ ਪ੍ਰਦਾਨ ਕਰਦੇ ਰਹਿੰਦੇ ਹਨ।