Headlines

ਗੁਰਦੁਆਰਾ ਬਰੁੱਕਸਾਈਡ ਵਿਖੇ ਫਲੂ ਦੇ ਟੀਕੇ ਲਗਾਏ

ਸਰੀ (ਸੁਰਿੰਦਰ ਸਿੰਘ ਜੱਬਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਫਾਰਮੇਸੀ 24 ਵਲੋਂ 22 ਅਕਤੂਬਰ 2023 ਨੂੰ ਫਲੂਅ ਦੇ ਟੀਕੇ ਲਾਏ ਗਏ।ਸਵੇਰੇ ਨੌਂ ਵਜੇ ਤੋਂ ਲੈ ਕੇ ਬਾਦ ਦੁਪਹਿਰ ਇੱਕ ਵਜੇ ਦੇ ਫਰੀ ਫਲੂਅ ਕਲੀਨਿਕ ਸਮੇਂ ਸੰਗਤ ਵਿਚੋਂ 82 ਵਿਅਕਤੀਆਂ ਨੇ ਫਰੀ ਟੀਕੇ ਲਗਵਾਉਣ ਦਾ ਲਾਹਾ ਲਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਾਰਮੇਸੀ 24 ਦੇ ਸ. ਜਸਪਾਲ ਸਿੰਘ ਅਤੇ ਸਾਥੀਆਂ ਦੀਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ।