Headlines

ਗੁਰਜਾਨ ਦਾ ਨਵਾਂ ਗੀਤ ‘ਬੌਡੀ ਲੈਂਗਵੇਜ’ ਰਿਲੀਜ਼

ਜਲੰਧਰ (ਦੇ.ਪ੍ਰ.ਬਿ)  ਪੰਜਾਬੀ ਗਾਇਕ ਗੁਰਜਾਨ  ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ‘ਬੌਂਡੀ ਲੈਂਗਵੇਜ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਜਾਨ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਬੋਲ ‘ਖ਼ਿਆਲ ਸ਼ਾਇਰ’, ਸੰਗੀਤ ‘ਨਿਕ ਮਿਊਜ਼ਿਕ’ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ‘ਆਰ ਵੀਰ’ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਵੀਡੀਓ ‘ਚ ਗੁਰਜਾਨ ਤੇ ਮਾਡਲ ਸ਼ਿਵਾਨਸ਼ੀ ਸ਼ਰਮਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਗੀਤ ਮਹੇਸ਼ ਚਾਵਲਾ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ ਅਤੇ ‘ਹਿਲਸ ਆਈ ਪ੍ਰੋਡੈਕਸ਼ਨ’ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।