Headlines

ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ ਪਰ ਇਕ ਪਾਰਟੀ ਵਾਲੀ ਨਹੀਂ: ਠਾਕਰੇ

ਮੁੰਬਈ, 24 ਅਕਤੂਬਰ

ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਕਿਹਾ ਕਿ ਦੇਸ਼ ਨੂੰ ਇਕ ਮਜ਼ਬੂਤ ਸਰਕਾਰ ਦੀ ਲੋੜ ਤਾਂ ਹੈ ਪਰ ਕਠੋਰ ਬਹੁਮਤ ਵਾਲੀ ਇਕੋ ਪਾਰਟੀ ਦੀ ਸਰਕਾਰ ਦੀ ਜ਼ਰੂਰਤ ਨਹੀਂ ਹੈ। ਉਹ ਭਾਜਪਾ ’ਤੇ ਨਿਸ਼ਾਨਾ ਸੇਧ ਰਹੇ ਸਨ। ਇੱਥੇ ਸ਼ਿਵਾਜੀ ਪਾਰਕ ਵਿਚ ਸਾਲਾਨਾ ਦਸਹਿਰਾ ਰੈਲੀ ਮੌਕੇ ਠਾਕਰੇ ਨੇ ਕਿਹਾ ਕਿ ਜਦ ‘ਸ਼ਾਸਕ ਦੀ ਕੁਰਸੀ ਅਸਥਿਰ ਹੁੰਦੀ ਹੈ ਤਾਂ, ਦੇਸ਼ ਮਜ਼ਬੂਤ ਬਣਦਾ ਹੈ।’ ਉਨ੍ਹਾਂ ‘ਮਿਲੀ-ਜੁਲੀ’ ਸਰਕਾਰ ਦਾ ਪੱਖ ਪੂਰਿਆ ਤੇ ਮਨਮੋਹਨ ਸਿੰਘ, ਪੀਵੀ ਨਰਸਿਮ੍ਹਾ ਰਾਓ ਅਤੇ ਅਟਲ ਬਿਹਾਰੀ ਵਾਜਪਈ ਦੀਆਂ ਸਰਕਾਰਾਂ ਦਾ ਹਵਾਲਾ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਜਾਂ ਜਨ ਸੰਘ ਦੀ ਦੇਸ਼ ਦੀ ਆਜ਼ਾਦੀ ਲਈ ਹੋਏ ਕਿਸੇ ਵੀ ਸੰਘਰਸ਼ ਵਿਚ ਭੂਮਿਕਾ ਨਹੀਂ ਰਹੀ। ਉਨ੍ਹਾਂ ਮਹਾਰਾਸ਼ਟਰ ਲਈ ਵੀ ਕੋਈ ਸੰਘਰਸ਼ ਨਹੀਂ ਕੀਤਾ। ਠਾਕਰੇ ਨੇ ਕਿਹਾ ਕਿ ‘ਸ਼ਿਵ ਸੈਨਾ ਨੂੰ ਚੋਰੀ ਕਰਨ ਦੇ ਯਤਨ ਹੋਏ ਹਨ।’