Headlines

ਰਾਸ਼ਟਰਪਤੀ ਪੂਤਨਿ ਨੂੰ ਦਿਲ ਦਾ ਦੌਰਾ ਪੈਣ ਦੀ ਚਰਚਾ

ਲੰਡਨ, 24 ਅਕਤੂਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਦੀ ਇਕ ਵੀਡੀਓ ਨੇ ਉਨ੍ਹਾਂ ਦੀ ਸਿਹਤ ਸਬੰਧੀ ਅਫਵਾਹਾਂ ਨੂੰ ਹੋਰ ਭਖਾ ਦਿੱਤਾ ਹੈ। ਮੀਡੀਆ ਦੀ ਇਕ ਖ਼ਬਰ ਮੁਤਾਬਕ ਪੂਤਨਿ ਦੀ ਗਰਦਨ ’ਤੇ ਪਏ ਇਕ ਨਿਸ਼ਾਨ ਨੇ ਬਾਜ਼ ਅੱਖ ਰੱਖਣ ਵਾਲਿਆਂ ਦਾ ਧਿਆਨ ਖਿੱਚਿਆ ਹੈ।

ਐਕਸਪ੍ਰੈੱਸ ਯੂਕੇ ਦੀ ਖ਼ਬਰ ਮੁਤਾਬਕ ਇਹ ਵੀਡੀਓ ਕਲਿੱਪ ਉਨ੍ਹਾਂ ਖ਼ਬਰਾਂ ਨਾਲੋਂ ਵੀ ਪਹਿਲਾਂ ਆਨਲਾਈਨ ਵਾਇਰਲ ਹੋਣੀ ਸ਼ੁਰੂ ਹੋ ਗਈ ਸੀ, ਜਨਿ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ। ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪੂਤਨਿ ਕਿਸੇ ਜਨਤਕ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗਰਦਨ ’ਤੇ ਇਕ ਨਿਸ਼ਾਨ ਸਾਫ ਨਜ਼ਰ ਆ ਰਿਹਾ ਸੀ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੂਤਨਿ ਦੀ ਗਰਦਨ ’ਤੇ ਇਹ ਨਿਸ਼ਾਨ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਜਾਨ ਬਚਾਉਣ ਲਈ ਕੀਤੇ ਗਏ ਇਲਾਜ ਜਾਂ ਪ੍ਰਕਿਰਿਆ ਦੇ ਨਤੀਜੇ ਵਜੋਂ ਪਿਆ ਹੈ।

ਦਿ ਟੈਲੀਗ੍ਰਾਮ ਚੈਨਲ ਜਿਹੜਾ ਕਿ ਕਰੈਮਲਨਿ ਦੇ ਇਕ ਸਾਬਕਾ ਲੈਫਟੀਨੈਂਟ ਜਨਰਲ ਦਾ ਮੰਨਿਆ ਜਾ ਰਿਹਾ ਹੈ, ਨੇ ਦਾਅਵਾ ਕੀਤਾ ਹੈ ਕਿ ਸਾਰੇ ਮਾਸਕੋ ਵਿੱਚ ਪੂਤਨਿ ਦੀ ਵਿਗੜੀ ਸਿਹਤ ਦਾ ਵੱਡੀ ਪੱਧਰ ’ਤੇ ਰੌਲਾ ਪਿਆ ਹੋਇਆ ਹੈ। ਅੰਦਰਲੇ ਲੋਕਾਂ ਦਾ ਕਹਿਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਕਥਿਤ ਤੌਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਜ਼ਮੀਨ ’ਤੇ ਡਿੱਗੇ ਹੋਏ ਮਿਲੇ ਅਤੇ ਉਹ ਆਪਣੀਆਂ ਅੱਖਾਂ ਘੁਮਾ ਰਹੇ ਸਨ। ਸੂਤਰਾਂ ਅਨੁਸਾਰ ਤੁਰੰਤ ਮੌਕੇ ’ਤੇ ਡਾਕਟਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ 71 ਸਾਲਾ ਪੂਤਨਿ ਦੀ ਜਾਂਚ ਕਰਨ ਮਗਰੋਂ ਪਤਾ ਲਾਇਆ ਕਿ ਇਹ ਦਿਲ ਦਾ ਦੌਰਾ ਸੀ। ਪੂਤਨਿ ਨੂੰ ਤੁਰੰਤ ਉਨ੍ਹਾਂ ਦੇ ਘਰ ਵਿੱਚ ਹੀ ਸਥਿਤ ਇਕ ਮੈਡੀਕਲ ਸਹੂਲਤ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਪੂਤਨਿ ਦੀ ਸਿਹਤ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੰਮੇ ਸਮੇਂ ਤੋਂ ਛੁਪਾਉਣ ਦੀਆਂ ਉੱਡ ਰਹੀਆਂ ਅਫਵਾਹਾਂ ਵਿਚਾਲੇ ਇਹ ਗੈਰ-ਪ੍ਰਮਾਣਿਤ ਖ਼ਬਰਾਂ ਸਾਹਮਣੇ ਆਈਆਂ ਹਨ। ਦਿ ਟੈਲੀਗ੍ਰਾਮ ਚੈਨਲ ਨੇ ਇਕ ਪੋਸਟ ਵਿੱਚ ਦੱਸਿਆ,‘‘ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਦੇ ਸੁਰੱਖਿਆ ਅਧਿਕਾਰੀ ਜਿਹੜੇ ਕਿ ਉਸ ਵੇਲੇ ਉੱਥੇ ਡਿਊਟੀ ’ਤੇ ਸਨ, ਨੇ ਕੁਝ ਆਵਾਜ਼ਾਂ ਸੁਣੀਆਂ ਅਤੇ ਫਿਰ ਰਾਸ਼ਟਰਪਤੀ ਦੇ ਸੋਣ ਵਾਲੇ ਕਮਰੇ ’ਚੋਂ ਡਿੱਗਣ ਦੀ ਆਵਾਜ਼ ਆਈ। ਦੋ ਸੁਰੱਖਿਆ ਅਧਿਕਾਰੀ ਤੁਰੰਤ ਰਾਸ਼ਟਰਪਤੀ ਦੇ ਸੋਣ ਵਾਲੇ ਕਮਰੇ ਵਿੱਚ ਗਏ ਅਤੇ ਦੇਖਿਆ ਕਿ ਪੂਤਨਿ ਸੋਣ ਵਾਲੇ ਕਮਰੇ ਦੇ ਨਾਲ ਫਰਸ਼ ’ਤੇ ਡਿੱਗੇ ਪਏ ਸਨ ਅਤੇ ਉੱਥੇ ਖਾਣ-ਪੀਣ ਵਾਲੀਆਂ ਵਸਤਾਂ ਦਾ ਇਕ ਮੇਜ਼ ਉਲਟਿਆ ਪਿਆ ਸੀ। ਪੂਤਨਿ ਦੀਆਂ ਅੱਖਾਂ ਚੜ੍ਹੀਆਂ ਹੋਈਆਂ ਸਨ।’’ ਐਕਸਪ੍ਰੈੱਸ ਯੂਕੇ ਦੀ ਖ਼ਬਰ ਮੁਤਾਬਕ ਡਾਕਟਰਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਪਤਾ ਲਾਇਆ ਕਿ ਇਹ ਦਿਲ ਦਾ ਦੌਰਾ ਸੀ। ਉਨ੍ਹਾਂ ਤੁਰੰਤ ਪੂਤਨਿ ਦੀ ਜਾਨ ਬਚਾਉਣ ਲਈ ਇਲਾਜ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਉੱਧਰ, ਕਰੈਮਲਨਿ ਨੇ ਕਿਹਾ ਕਿ ਪੂਤਨਿ ਨੂੰ ਦਿਲ ਦਾ ਦੌਰਾ ਪੈਣ ਦੀਆਂ ਖ਼ਬਰਾਂ ਨਿਰਆਧਾਰ ਹਨ।