Headlines

ਆਸਟਰੇਲੀਆ ਦੇ 77 ਨਾਗਰਿਕ ਗਾਜ਼ਾ ਪੱਟੀ ਵਿੱਚ ਫਸੇ

ਗੁਰਚਰਨ ਸਿੰਘ ਕਾਹਲੋਂ

ਸਿਡਨੀ, 24 ਅਕਤੂਬਰ

ਆਸਟਰੇਲੀਆ ਦੇ 77 ਨਾਗਰਿਕ ਜੰਗ ਦਾ ਸ਼ਿਕਾਰ ਗਾਜ਼ਾ ਪੱਟੀ ਵਿਚ ਫਸੇ ਹੋਏ ਹਨ। ਵਿਦੇਸ਼ ਮੰਤਰੀ ਪੈਨੀ ਵੌਂਗ ਦਾ ਕਹਿਣਾ ਹੈ ਕਿ ਆਸਟਰੇਲਿਆਈ ਸਰਕਾਰ ਆਪਣੇ 77 ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਕਰ ਰਹੀ ਹੈ ਜੋ ਗਾਜ਼ਾ ਪੱਟੀ ’ਚ ਜਾਰੀ ਜੰਗ ਵਿਚ ਫਸ ਗਏ ਹਨ। ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਯਤਨਸ਼ੀਲ ਹੈ। ਵੌਂਗ ਨੇ ਇਜ਼ਰਾਈਲ-ਹਮਾਸ ਜੰਗ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਮੱਧ ਪੂਰਬ ’ਚ ਖੇਤਰੀ ਟਕਰਾਅ ਦਾ ਦਾਇਰਾ ਵਧਣ ਦੇ ਖ਼ਦਸ਼ਿਆਂ ਦਰਮਿਆਨ ਉਨ੍ਹਾਂ ਲਬਿਨਾਨ ਵਿੱਚ ਰਹਿ ਰਹੇ ਆਸਟਰੇਲਿਆਈ ਨਾਗਰਿਕਾਂ ਨੂੰ ਵੀ ਵਾਪਸ ਆਉਣ ਦੀ ਅਪੀਲ ਕੀਤੀ।