Headlines

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਤੇ ਬੱਬੂ ਮਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਜਲੰਧਰ – ਨਾਮੀ ਪੰਜਾਬੀ ਗਾਇਕ ਅਤੇ ਐਕਟਰ ਬੱਬੂ ਮਾਨ ਨੇ 25 ਅਕਤੂਬਰ ਤੋਂ 3 ਨਵੰਬਰ ਤੱਕ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ  ਹੋਣ ਵਾਲੇ ਦੇਸ਼ ਦੇ ਨਾਮੀ 40ਵੇਂ ਇੰਡੀਅਨ ਆਇਲ  ਸਰਵੋ ਸੁਰਜੀਤ ਹਾਕੀ ਸੁਰਜੀਤ ਹਾਕੀ ਟੂਰਨਾਮੈਂਟ ਲਈ ਵਿਚ ਦਰਸ਼ਕਾਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਹੈ।
ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਸੁਰਿੰਦਰ ਸਿੰਘ ਭਾਪਾ, ਸੀਨੀਅਰ ਮੀਤ ਪ੍ਰਧਾਨ ਰਾਮ। ਪ੍ਰਤਾਪ, ਕਲਚਰਲ ਕਮੇਟੀ ਮੀਤ ਪ੍ਰਧਾਨ ਅਰਵਿੰਦਰ ਸਿੰਘ ਬਿੰਦਰ ਕੁਲਾਰ ਨੇ ਸਾਂਝੇ ਤੌਰ ‘ਤੇ ਨੌਜੁਆਨ ਦਿਲਾਂ ਦੀ ਧੜਕਣ ਤੇ ਪ੍ਰਸਿੱਧ ਪੰਜਾਬੀ ਸਿੰਗਰ ਬੱਬੂ ਮਾਨ ਨਾਲ ਮੁਲਾਕਤ ਕਰਕੇ ਉਹਨਾਂ ਨੂੰ 3 ਨਵੰਬਰ ਨੂੰ 40ਵੇਂ ਇੰਡੀਅਨ ਆਇਲ  ਸਰਵੋ ਸੁਰਜੀਤ ਹਾਕੀ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਖੁੱਲਾ ਅਖਾੜਾ ਲਾਉਣ ਲਈ ਸੱਦਾ ਪੱਤਰ ਦਿੱਤਾ । ਇਸ ਮੌਕੇ ਉਪਰ ਪੰਜਾਬੀ ਸਿੰਗਰ ਬੱਬੂ ਮਾਨ ਇਹ ਸੱਦਾ ਪ੍ਰਵਾਨ ਕਰਦੇ ਹੋਏ ਆਪਣਾਂ ਵੀਡਿਉ ਜਾਰੀ ਕਰਦੇ ਹੋਏ ਦਰਸ਼ਕਾਂ ਨੂੰ ਇਸ ਟੂਰਨਾਮੈਂਟ ਵਿੱਚ ਹੁੰਮ-ਹੁੰਮਾ ਕੇ ਪੁੱਜਣ ਵਿਚ ਪੁੱਜਣ ਦਾ ਸੱਦਾ ਦੇਣ ਦੇ ਨਾਲ ਨਾਲ ਕਿਹਾ ਕਿ ਸੁਰਜੀਤ ਹਾਕੀ ਸੁਰਜੀਤ ਹਾਕੀ ਟੂਰਨਾਮੈਂਟ ਕੇਵਲ ਦੇਸ਼ ਵਿਚ ਹੀ ਨਹੀਂ ਬਲਕਿ ਇਸ ਦੀ ਪਹਿਚਾਣ ਅੰਤਰਰਾਸਟਰੀ ਪੱਧਰ ਦੀ ਬਣ ਚੁੱਕੀ ਹੈ । ਉਹਨਾਂ ਦੇਸ਼ ਦੀ ਹਾਕੀ ਦੀ ਤਰੱਕੀ ਲਈ ਵੀ ਆਪਣੀ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ ।
ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਸੁਰਿੰਦਰ ਸਿੰਘ ਭਾਪਾ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬੀ ਸਿੰਗਰ ਬੱਬੂ ਮਾਨ ਉਹਨਾਂ ਮੁਲਾਕਤ ਕਰਕੇ ਉਹਨਾਂ ਨੂੰ 3 ਨਵੰਬਰ ਨੂੰ 40ਵੇਂ ਇੰਡੀਅਨ ਆਇਲ  ਸਰਵੋ ਸੁਰਜੀਤ ਹਾਕੀ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਤੋਂ ਪਹਿਲਾਂ 4 ਵਜ਼ੇ ਤੋਂ ਲਗਾਤਾਰ ਆਪਣੀ ਲਾਈਵ ਪ੍ਰਫਰਮੇਂਸ ਦੇਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ ।