Headlines

ਹਮਾਸ ਅੱਤਵਾਦੀ ਨਹੀਂ ਬਲਕਿ ‘ਮੁਜਾਹਿਦੀਨ ਆਪਣੀ ਜ਼ਮੀਨ ਦੀ ਰਾਖੀ ਕਰ ਰਹੇ ਹਨ ‘ – ਏਰਦੋਗਨ

ਇਜ਼ਰਾਈਲ, 25 ਅਕਤੂਬਰ -ਹਮਾਸ ਦੇ ਨਾਲ ਇਜ਼ਰਾਈਲ ਦੀ ਚੱਲ ਰਹੀ ਜੰਗ ਦੇ ਦੌਰਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਹਮਾਸ ਨੂੰ ਆਪਣੀ ਜ਼ਮੀਨ ਦੀ ਰੱਖਿਆ ਕਰਨ ਵਾਲੇ ‘ਮੁਜਾਹਿਦੀਨ’ ਕਰਾਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਇਜ਼ਰਾਈਲ ਦੀ ਆਪਣੀ ਯਾਤਰਾ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ । ਪਾਰਲੀਮੈਂਟ ਵਿਚ ਆਪਣੀ ਏਕੇ ਪਾਰਟੀ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਪੱਛਮ ਦੇ ਨਾਲ-ਨਾਲ ਹਮਾਸ ਨੂੰ ਇਕ ਅੱਤਵਾਦੀ ਸੰਗਠਨ ਦੇ ਰੂਪ ਵਿਚ ਦੇਖ ਸਕਦਾ ਹੈ । ਪੱਛਮ ਤੁਹਾਡਾ ਬਹੁਤ ਦੇਣਦਾਰ ਹੈ । ਪਰ ਤੁਰਕੀ ਤੁਹਾਡਾ ਕੁਝ ਵੀ ਦੇਣਦਾਰ ਨਹੀਂ ਹੈ ।