Headlines

ਐਡਮਿੰਟਨ ਸ਼ਹਿਰ ‘ਚ ਪੰਜਾਬੀਆਂ ਦਾ ਟੈਲੇਂਟ ਕੰਪੀਟੀਸ਼ਨ

ਮਿਸ ਪੰਜਾਬਣ , ਮਿਸਜ਼ ਪੰਜਾਬਣ ਦੇ ਨਾਲ ਬੇਬੇ ਨੰਬਰ ਵੰਨ ਤੇ ਬਾਪੂ ਨੰਬਰ ਵੰਨ ਚੁਣੇ ਗਏ-

ਕੈਲਗਰੀ ( ਦਲਵੀਰ ਜੱਲੋਵਾਲੀਆ ) – ਬੀਤੇ ਦਿਨੀਂ ਐਡਮਿੰਟਨ ਸ਼ਹਿਰ ਵਿਚ ਟੈਲੇਂਟ ਕੰਪੀਟੀਸ਼ਨ ਕਰਵਾਇਆ ਗਿਆ।  ਇਹ ਟੈਲੇਂਟ ਕੰਪੀਟੀਸ਼ਨ 10 ਵੱਖਰੇ-ਵੱਖਰੇ ਦੇਸ਼ਾਂ ਵਿਚ ਕਰਵਾਇਆ ਜਾ ਰਿਹਾ ਹੈ।
ਇਹ ਪ੍ਰੋਗਰਾਮ ਆਰ ਕੇ ਇੰਟਰਟੇਂਮੈਂਟ, ਮੰਜ਼ਿਲ ਮੀਡਿਆ ਅਤੇ ਦਿ ਟੀ ਵੀ ਐੱਨ ਆਰ ਆਈ ਵਲੋਂ  ਕਰਵਾਇਆ ਗਿਆ। ਇਸ ਪ੍ਰੋਗਰਾਮ ਤਹਿਤ ਕਰਤਾ ਧਰਤਾ ਫਾਊਂਡਰ ਅਮਨਦੀਪ ਕੌਰ ਪੰਨੂ ਦੀ ਅਗਵਾਈ ਹੇਠ ਮਿਸ ਪੰਜਾਬਣ ਅਤੇ ਮਿਸਜ਼ ਪੰਜਾਬਣ ਅਤੇ ਬੇਬੇ ਨੰ.-1 ਅਤੇ ਬਾਪੂ ਨੰ.-1 ਪਰਫਾਕਮੈਂਸ ਸਟਾਰ ਐਡਮਿੰਟਨ ਬੈਂਕੁਏਟ ਹਾਲ ਵਿਖੇ  ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪ੍ਰਬੰਧਕ ਅਮਨਦੀਪ ਕੌਰ ਪੰਨੂ, ਜਸਕਰਨ ਕੌਰ ਅਤੇ ਪ੍ਰਦੀਪ ਬੈਂਸ ਸਨ। ਮੁਕਾਬਲਿਆਂ ਦੌਰਾਨ ਐਡਮਿੰਟਨ ਤੋਂ ਸੁਰਜੀਤ ਕੌਰ ਨੂੰ   ਬੇਬੇ ਨੰ.-1 ਅਤੇ ਅਮਰੀਕ ਸਿੰਘ ਅਟਵਾਲ ਨੂੰ ਬਾਪੂ ਨੰ.-1 ਦਾ ਖਿਤਾਬ ਮਿਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂਆਂ ਨੂੰ ਸੈਮੀਫਾਈਨਲ ‘ਚ ਐਂਟਰੀ ਦਿੱਤੀ ਜਾਵੇਗੀ। ਇਸ ਦੌਰਾਨ ਪ੍ਰੋਗਰਾਮ ਨੂੰ ਪ੍ਰਬੰਧਕਾਂ ਨੇ ਜੇਨ ਕੋਣੇਐਨ ਟ੍ਰਾਂਸਪੋਰਟ, ਮਾਂਗਟ ਬ੍ਰਦਰਜ, ਡਿਊਕ ਹੋਮ, ਐਡਮਿੰਟਨ ਤੋਂ ਪਰਮਾਰ ਇੰਸ਼ੋਰੈਂਸ ਦੇ ਮਾਲਕ ਕਰਨਪਾਲ ਪਰਮਾਰ ਦਾ ਤਹਿ ਦਿਲੋਂ ਧਨਵਾਦ ਕੀਤਾ  ਜਿਨ੍ਹਾਂ ਦੇ ਸਹਿਯੋਗ ਸਦਕਾ ਦਿਨ ਰਾਤ ਮੇਹਨਤ ਕਰਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ‘ਚ ਮਦਦ ਕੀਤੀ ਗਈ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦਲਵੀਰ ਜੱਲੋਵਾਲੀਆ  ਅਤੇ ਮੰਜਿਲ ਮੀਡਿਆ ਦਾ ਵੀ ਤਹਿ ਦਿਲੋਂ ਧੰਨਵਾਦ ਕਿੱਤਾ।