Headlines

ਸੋਹਾ ਅਲੀ ਖਾਨ ਨੇ ਧੀ ਇਨਾਇਆ ਨਾਲ ਮਨਾਇਆ ‘ਹੈਲੋਵੀਨ ਡੇਅ’

ਮੁੰਬਈ: ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੇ ਆਪਣੀ ਧੀ ਇਨਾਇਆ ਨਾਲ ‘ਹੈਲੋਵੀਨ ਡੇਅ’ ਦੇ ਜਸ਼ਨਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸ਼ੇਅਰ ਕਰਦਿਆਂ ਆਖਿਆ, ‘ਤੁਹਾਨੂੰ ਸਾਰਿਆਂ ਨੂੰ ਹੈਲੋਵੀਨ ਡੇਅ ਮੁਬਾਰਕ… ਤੁਹਾਡਾ ਦਿਨ ਖੁਸ਼ੀਆਂ ਭਰਿਆ ਹੋਵੇ..!’ ਪਹਿਲੀ ਤਸਵੀਰ ਵਿੱਚ ਸੋਹਾ ਕਾਲੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਨਾਇਆ ਨੇ ਵੀ ਕਾਲੇ ਕੱਪੜੇ ਪਾਏ ਹੋਏ ਹਨ ਤੇ ਇਸੇ ਰੰਗ ਨਾਲ ਮੇਲ ਖਾਂਦਾ ਮਾਸਕ ਪਾਇਆ ਹੋਇਆ ਹੈ ਉਸ ਨੇ ਹੱਥ ਵਿੱਚ ਸੰਤਰੀ ਰੰਗ ਦਾ ਗੁਬਾਰਾ ਫੜਿਆ ਹੋਇਆ ਹੈ। ਦੂਜੀ ਤਸਵੀਰ ਵਿੱਚ ਸੋਹਾ ਨੇ ਬਲਿਊ ਡੈਨਿਮ ਪੈਂਟ ਨਾਲ ਕਾਲੇ ਰੰਗ ਦਾ ਟੌਪ ਪਾਇਆ ਹੋਇਆ ਹੈ ਜਦਕਿ ਉਸਦੀ ਧੀ ਨੇ ਚਮਕਦਾਰ ਨੀਲੀ ਸਕਰਟ ਨਾਲ ਬਲੈਕ ਟੌਪ ਪਹਿਨਿਆ ਹੈ। ਇਨ੍ਹਾਂ ਤਸਵੀਰਾਂ ਦੇ ਨਸ਼ਰ ਹੋਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਵੀ ਦਿਲੋਂ ਟਿੱਪਣੀਆਂ ਕਰਕੇ ਪਿਆਰ ਜਤਾਇਆ ਹੈ। ਸਬਾ ਪਟੌਦੀ ਨੇ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ, ‘ਹੈਲੋਵੀਨ ਮੁਬਾਰਕ! ਜਾਣਕਾਰੀ ਅਨੁਸਾਰ ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਨੇ 2015 ਵਿੱਚ ਵਿਆਹ ਕਰਵਾ ਲਿਆ ਅਤੇ 2017 ਵਿੱਚ ਉਨ੍ਹਾਂ ਦੇ ਘਰ ਧੀ ਇਨਾਇਆ ਨੇ ਜਨਮ ਲਿਆ ਸੀ।