Headlines

Punjab Open Debate Live Updates: ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੁਧਿਆਣਾ, ਥੋੜੀ ਦੇਰ ‘ਚ ਹੋਵੇਗੀ ਬਹਿਸ

ਬਾਦਲ ਦਲ ਨੇ ਵਾਰ-ਵਾਰ ਸ਼ਰਤਾਂ ਰੱਖ ਕੇ ਰਚੇ ਡਰਾਮੇ ਬਾਅਦ ਬਹਿਸ ਵਿਚ ਸ਼ਾਮਲ ਹੋਣ ਤੋਂ ਕੀਤੀ ਨਾਂਹ

ਲੁਧਿਆਣਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਰੋਧੀ ਧਿਰ ਦੇ ਵੱਡੇ ਆਗੂਆਂ ਨੂੰ ਵੱਖ-ਵੱਖ ਸਿਆਸੀ ਮੁੱਦਿਆਂ ਨੂੰ ਲੈ ਕੇ ਦਿਤੀ ਖੁਲ੍ਹੀ ਚੁਨੌਤੀ ਤੋਂ ਬਾਅਦ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਚ ਅੱਜ ਯਾਨੀ ਬੁੱਧਵਾਰ ਨੂੰ ਹੋਣ ਵਾਲੀ ਖੁਲ੍ਹੀ ਬਹਿਸ ਦੇ ਪ੍ਰੋਗਰਾਮ ਕਾਰਨ ਸੂਬੇ ਦੀ ਸਿਆਸਤ ਦਾ ਪਾਰਾ ਪੂਰੀ ਤਰ੍ਹਾਂ ਜਿਥੇ ਚੜ੍ਹਿਆ ਹੋਇਆ ਹੈ, ਉਥੇ ਹੁਣ ਪੂਰੇ ਪੰਜਾਬ ਦੇ ਆਮ ਲੋਕਾਂ ਦੀਆਂ ਨਜ਼ਰਾਂ ਵੀ ਇਸ ਮਹਾਂ ਬਹਿਸ ਦੀ ਕਾਰਵਾਈ ਵਲ ਲਗੀਆਂ ਹੋਈਆਂ ਹਨ।

ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਹਿਸ ਲਈ 1200 ਸੀਟਾਂ ਦੀ ਸਮਰੱਥਾ ਵਾਲੇ ਆਡੀਟੋਰੀਅਮ ਵਿਚ ਮੰਚ ਸਜ ਚੁੱਕਾ ਹੈ ਪਰ ਬੀਤੀ ਦੇਰ ਸ਼ਾਮ ਆਖ਼ਰੀ ਸਮੇਂ ਤਕ ਸਿਆਸੀ ਪਾਰਟੀਆਂ ਵਲੋਂ ਇਸ ਸਬੰਧ ਵਿਚ ਬਿਆਨਬਾਜ਼ੀਆਂ ਦਾ ਦੌਰ ਭਖਿਆ ਰਿਹਾ। ਹੁਣ ਇਸ ਬਹਿਸ ਵਿਚ ਸ਼ਾਮਲ ਹੋਣ ਵਾਲੇ ਸੱਦੇ ਗਏ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਬਾਰੇ ਸਥਿਤੀ ਵੀ ਕਾਫ਼ੀ ਹੱਦ ਤਕ ਸਾਫ਼ ਹੋ ਗਈ ਹੈ। ਉਧਰ ਇਸ ਬਹਿਸ ਮੌਕੇ ਹਾਲ ਹੀ ਵਿਚ ਸੀਮਤ ਲੋਕਾਂ ਦੀ ਹਾਜ਼ਰੀ ਅਤੇ ਆਮ ਲੋਕਾਂ ਦੇ ਸ਼ਾਮਲ ਹੋਣ ’ਤੇ ਰੋਕ ਕਾਰਨ ਵੀ ਸਥਿਤੀ ਦਿਲਚਸਪ ਬਣੀ ਹੋਈ ਹੈ।