Headlines

ਬੀ ਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਜਰਮਨੀ ਦੇ ਰਾਜਦੂਤ ਨਿਯੁਕਤ

ਓਟਵਾ-ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਨੂੰ ਜਰਮਨੀ ਵਿੱਚ ਕੈਨੇਡਾ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਜੌਹਨ ਹੌਰਗਨ ਦੀ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ  ਬੀ ਸੀ ਦੇ ਸਾਬਕਾ ਪ੍ਰੀਮੀਅਰ ਇਕ ਉਘੇ ਲੋਕ ਸੇਵਕ ਅਤੇ ਇੱਕ ਤਜਰਬੇਕਾਰ ਨੇਤਾ ਹਨ।

ਦੋ ਵਾਰ ਕੈਂਸਰ ਨਾਲ ਲੜ ਚੁੱਕੇ ਹੌਰਗਨ ਨੇ ਨਵੰਬਰ 2022 ਵਿੱਚ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨਾਲ ਉਹਨਾਂ ਦਾ ਰਾਜਨੀਤੀ ਵਿੱਚ 30 ਸਾਲਾਂ ਦਾ ਸਫਰ ਸ਼ਾਮਿਲ ਹੈ ਜਿਸ ਵਿਚ ਉਹ ਵੈਨਕੂਵਰ ਆਈਲੈਂਡ ਤੋਂ ਪੰਜ ਵਾਰ ਵਿਧਾਇਕ ਅਤੇ 8 ਸਾਲ  ਬੀ.ਸੀ. ਐਨ ਡੀ ਪੀ ਦੇ ਨੇਤਾ ਰਹੇ।

ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਹੌਰਗਨ ਦੀ ਅਗਵਾਈ ਅਤੇ ਡਾਵਾਂਡੋਲ ਅਰਥਵਿਵਸਥਾ ਦੌਰਾਨ ਨੌਕਰੀਆਂ ਪੈਦਾ ਕਰਨ ਲਈ ਉਹਨਾਂ ਦੇ ਯਤਨਾਂ ਦੀ ਤਾਰੀਫ਼ ਕੀਤੀ ਗਈ ਹੈ।