Headlines

ਇਟਲੀ ਵਿੱਚ 60 ਭਾਰਤੀ ਪਰਿਵਾਰ ਆਰਥਿਕ ਸੰਕਟ ਵਿੱਚ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਵਿੱਚ ਬਹੁਤ ਫੈਕਟਰੀ ਮਾਲਕਾਂ ਵਲੋਂ ਆਪਣੇ ਵਰਕਰਾਂ ਦਾ ਸ਼ੋਸ਼ਣ ਕਰਨਾ ਆਮ ਵਿਰਤਾਰਾ ਬਣਦਾ ਜਾ ਰਿਹਾ ਹੈ ਜਿਸ ਦੀ ਇੱਕ ਹੋਰ ਉਦਾਹਰਣ ਇਟਲੀ ਦੇ ਵਿਸਕੋਵਾਤੋ ਨਜਦੀਕ ਇਕ ਮੀਟ ਫੈਕਰਟੀ ਵਿਚ ਕੰਮ ਕਰਨ ਵਾਲੇ ਲਗਭਗ 60 ਪਰਿਵਾਰ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਪਿਛਲੇ 15 ਦਿਨਾ ਤੋਂ ਧਰਨਾ ਲਗਾ ਕੇ ਬੈਠੇ ਹਨ ।ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਪੰਜਾਬੀ ਵਰਕਰ ਭਾਰੀ ਬਰਸਾਤ ਵਿਚ ਬਾਹਰ ਤੰਬੂ ਲਗਾ ਕੇ ਅਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਕੁਝ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਅਪਣਾ ਵਿਰੋਧ ਜਤਾ ਰਹੇ ਹਨ ।ਇਸ ਸਾਤੀਪੂਰਵਕ ਪ੍ਰਦਰਸ਼ਨ ਵਿਚ ਇਟਾਲੀਅਨ ਮੀਡੀਆ ਅਤੇ ਵਰਕਰ ਯੂਨੀਅਨ ਵਲੋਂ ਵੀ ਮਸਲੇ ਦੇ ਹੱਲ ਲਈ ਜਤਨ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਭਾਰਤੀ ਵਰਕਰਾ ਵਲੋ ਅਪਣੀ ਹੀ ਕਮਿਊਨਟੀ ਵਲੋ ਨਜਰਅੰਦਾਜੀ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲਿਆ ਕਿ ਆਖਿਰ ਕਿਉ ਭਾਰਤੀ ਕਮਿਊਨਟੀ ਜਾਂ ਧਾਰਮਿਕ ਸੰਸਥਾਵਾ ਇਸ ਔਖੇ ਸਮੇ ਵਿਚ ਇਹਨਾ ਵੀਰਾ ਨਾਲ ਨਹੀ ਖੜ ਰਹੇ ਜਦਕਿ ਇਹ ਇਕ ਸ਼ਾਤੀਪੂਰਵਕ ਅਤੇ ਨਿਆਪ੍ਰਣਾਲੀ ਰਾਹੀ ਅਪਣੇ ਹੱਕਾਂ ਦੀ ਗੱਲ ਕਰ ਰਹੇ ਹਨ।ਇਟਾਲੀਅਨ ਪ੍ਰੈੱਸ ਕਲੱਬ ਨੇ ਉਚੇਚੇ ਤੌਰ ਤੇ ਪੁੱਜ ਕੇ ਇਹਨਾਂ ਲੋਕਾ ਦੀਆਂ ਸਮੱਸਿਆਵਾ ਨੂੰ ਜਨਤਕ ਕਰਨ ਦੀ ਕੋਸਿ਼ਸ ਕੀਤੀ ਤਾਂ ਜੋ ਇਹਨਾ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਭਾਰਤੀ ਭਾਈਚਾਰਾ ਨੂੰ ਜਾਗ੍ਰਿਤ ਕੀਤਾ ਜਾ ਸਕੇ