Headlines

ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਵਲੋਂ ਗੁਰੂ ਨਾਨਕ ਫੂਡ ਬੈਂਕ ਦਾ ਦੌਰਾ

ਸਰੀ -ਬੀਤੇ ਦਿਨ ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ ਕੀਤਾ ਤੇ ਸੰਸਥਾ ਵਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਮਦਦ ਅਤੇ ਹੋਰ ਸਮਾਜ ਸੇਵੀ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਬੰਧਕਾਂ ਵਲੋਂ ਉਹਨਾਂ ਨੂੰ ਗੁਰੂ ਨਾਨਕ ਫੂਡ ਬੈਂਕ ਵਿਖੇ ਗਰੌਸਰੀ ਅਤੇ ਹੋਰ ਲੋੜੀਦੀਆਂ ਵਸਤਾਂ ਜੋ ਲੋੜਵੰਦ ਲੋਕਾਂ ਨੂੰ ਉਹਨਾਂ ਦੀ ਲੋੜ ਮੁਤਾਬਿਕ ਪਹੁੰਚਾਈਆਂ ਜਾਂਦੀਆਂ ਹਨ ਬਾਰੇ ਦੱਸਿਆ। ਹਰ ਮਹੀਨੇ ਸੰਸਥਾ ਵਲੋਂ 16000 ਫੂਡ ਪੈਕੇਜ ਵੰਡੇ ਜਾਂਦੇ ਹਨ। ਸੰਸਥਾ ਦੇ 550 ਤੋਂ ਉਪਰ ਰਜਿਸਟਰਡ ਵਲੰਟੀਅਰ ਹਰ ਸਮੇਂ ਲੋੜਵੰਦਾਂ ਦੀ ਮਦਦ ਦੇ ਨਾਲ ਵੱਖ ਵੱਖ ਸਮੇਂ ਲਗਾਏ ਜਾਂਦੇ ਕੈਂਪਾਂ ਵਿਚ ਵਧ ਚੜਕੇ ਸਹਿਯੋਗ ਕਰਦੇ ਹਨ। ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਗੁਰੂ ਨਾਨਕ ਫੂਡ ਬੈਂਕ ਨੇ ਕੋਵਿਡ ਦੌਰਾਨ ਅਤੇ ਇਸਤੋਂ ਪਹਿਲਾਂ ਹੜਾਂ ਦੌਰਾਨ ਲੋਕਾਂ ਦੀ ਮਦਦ ਲਈ ਵਿਸ਼ੇਸ਼ ਟੀਮਾਂ ਬਣਾਕੇ ਲੋੜਵੰਦਾਂ ਨੂੰ ਮਦਦ ਪਹੁੰਚਾਈ। ਬੀ ਸੀ ਯੁਨਾਈ਼ਟਡ ਕੇਵਿਨ ਫਾਲਕਨ ਨੇ ਇਹ ਸਭ ਵੇਖਕੇ ਅਤਿ ਪ੍ਰਸੰਨਤਾ ਜ਼ਾਹਰ ਕੀਤੀ ਤੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ।

ਇਸ ਮੌਕੇ ਉਹਨਾਂ ਨਾਲ ਪਾਰਟੀ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ ਵੀ ਹਾਜ਼ਰ ਸਨ। ਫੂਡ ਬੈਂਕ ਵਿਖੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਗਿਆਨੀ ਨਰਿੰਦਰ ਸਿੰਘ, ਜੇ ਮਿਨਹਾਸ, ਸ ਸੁਰਿੰਦਰ ਸਿੰਘ, ਗੈਰੀ ਥਿੰਦ, ਨੀਰਜ ਵਾਲੀਆ, ਅੰਮ੍ਰਿਤ ਢੋਟ ਤੇ ਹੋਰ ਵਲੰਟੀਅਰ ਹਾਜ਼ਰ ਸਨ।