Headlines

ਨਵਾਂ ਇਤਿਹਾਸ ਸਿਰਜੇਗੀ ਫਿਲਮ ”ਸਰਾਭਾ”

ਫਿਲਮ ਪ੍ਰਤੀ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਵੱਡਾ ਹੁੰਗਾਰਾ-
ਲੈਂਗਲੀ (ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)–ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਅਧਾਰਿਤ ਪੰਜਾਬੀ ਫਿਲਮ ਸਰਾਭਾ ਤਿੰਨ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਇਸ ਫਿਲਮ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਫਿਲਮ ਦੇ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕੈਨੇਡਾ ਦੇ ਲੈਂਗਲੀ ਸ਼ਹਿਰ ਵਿੱਚ ਸਾਡੇ ਪੱਤਰਕਾਰ  ਨਾਲ ਗੱਲਬਾਤ ਕੀਤੀ ਤੇ ਇਸ ਫਿਲਮ ਸਰਾਭਾ  ਬਾਰੇ ਦੱਸਦਿਆਂ ਕਿਹਾ ਕਿ ਇਹ ਫਿਲਮ ਬਣਾਉਣਾ ਓਨਾ ਦਾ ਸੁਫ਼ਨਾ ਸੀ,ਕਿਉਂਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਦੇ ਹੀ ਰਹਿਣ ਵਾਲੇ ਹਨ ਤੇ ਸ਼ੁਰੂ ਤੋ ਹੀ ਉਨਾਂ ਦੀਆਂ ਗੱਲਾਂ ਸੁਣ ਸੁਣ ਕੇ ਵੱਡੇ ਹੋਏ ਸਨ।
     ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਕੇ ਕਵੀਰਾਜ ਜੋਂ ਕਿ ਕੈਲੀਫੋਰਨੀਆ ਦੇ ਮੰਨੇ ਪਰਮੰਨੇ ਡਾਇਰੈਕਟਰ ਹਨ ਤੇ ਉਨ੍ਹਾਂ ਨਾਲ ਮਿਲਕੇ ਇਸ ਫਿਲਮ ਨੂੰ ਬਣਾਉਣ ਵਿੱਚ ਪੰਜ ਸਾਲ ਲੱਗੇ ਤੇ ਇਸ ਫਿਲਮ ਦੀ ਸ਼ੂਟਿੰਗ ਕੈਲੋਫੋਰਨੀਆਂ,ਵੈਨਕੂਵਰ ਤੇ ਪੰਜਾਬ ਵਿੱਚ ਕੀਤੀ ਗਈ ਹੈ ਤੇ ਪੂਰੀ ਫਿਲਮ ਦੀ ਸਟਾਰ ਕਾਸਟ ਵਿੱਚ ਮੁੱਖ ਰੂਪ ਵਿੱਚ ਜਪਤੇਜ ਸਿੰਘ,ਉੱਘੇ ਬਾਲੀਵੁੱਡ ਸਟਾਰ ਮੁਕੁਲ ਦੇਵ,ਮਲਕੀਤ ਰੌਣੀ,ਜਸਵੀਰ ਜੱਸੀ,ਜਸਪਿੰਦਰ ਚੀਮਾ,ਮਹਾਂਵੀਰ ਭੁੱਲਰ ਨੇ ਵੀ ਇਸ ਫਿਲਮ ਨੂੰ ਪੂਰਾ ਕਰਨ ਵਿੱਚ ਆਪਣੀ ਪੂਰੀ ਮਿਹਨਤ ਕੀਤੀ ਹੈ।
      ਪ੍ਰੋਡਿਊਸਰ ਅੰਮ੍ਰਿਤ ਸਰਾਭਾ ਜੋ ਲੈਂਗਲੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਡਰਾਈਵਿੰਗ ਸਕੂਲ ਵੀ ਚਲਾਉਂਦੇ ਹਨ ਤੇ ਇਸ ਫਿਲਮ ਨੂੰ ਤਿੰਨ ਨਵੰਬਰ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਹਿੰਦੇ ਹਨ ਕਿ ਉਹ ਆਪਣੇ ਵਲੋਂ ਤੇ ਆਪਣੀ ਟੀਮ ਨਾਲ ਮਿਲਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਵੀ ਲਗਾਤਾਰ ਉਪਰਾਲੇ ਕਰ ਰਹੇ ਹਨ ਤੇ ਆਉਣ ਵਾਲੀ 16 ਨਵੰਬਰ ਨੂੰ ਉਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ ਤੇ ਉਹ ਪੰਜਾਬ ਸਰਕਾਰ ਤੋ ਆਸ ਕਰਦੇ ਹਨ ਕਿ ਉਹ ਆਪਣੀਆਂ ਕੋਸ਼ਿਸ਼ਾਂ ਜਰੀਏ ਇਸ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਵੀ ਦਿਵਾਉਣਗੇ।
     ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਕਿਰਨਪਾਲ ਕੈਨੇਡਾ,ਚੇਅਰਮੈਨ ਅਵਤਾਰ ਸਿੰਘ ਗਰੇਵਾਲ,ਪ੍ਰਧਾਨ ਇੰਦਰਜੀਤ ਸਿੰਘ ਸਪੋਰਟਸ ਕਲੱਬ, ਜਰਨਲਿਸਟ ਤਰਲੋਚਨ ਸਿੰਘ , ਚਿਲਾਵੈਕ ਡਰਾਈਵਿੰਗ ਸਕੂਲ ਤੋ ਸੁੱਖ ਗਰੇਵਾਲ,ਰਣਜੀਤ ਬਰਾੜ ਤੇ ਚਮਕੌਰ ਗਿੱਲ ਸਮੇਤ ਸਨੀ ਢਿੱਲੋਂ ਤੇ ਸੁਖਵੰਤ ਚਾਹਲ ਵੀ ਹਾਜਿਰ ਸਨ।