Headlines

ਐਡਮਿੰਟਨ ਵਿਖੇ ਸਿੱਖ ਨੇਸ਼ਨ ਵੱਲੋਂ ਖੂਨਦਾਨ ਕੈਂਪ

ਐਡਮਿੰਟਨ, 5 ਨਵੰਬਰ (ਡਾ.ਬਲਜੀਤ ਕੌਰ, ਗੁਰਪ੍ਰੀਤ ਸਿੰਘ ) ਸਿੱਖ ਨੇਸ਼ਨ ਐਡਮਿੰਟਨ ਵੱਲੋਂ ਐਡਮਿੰਟਨ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੈਨੇਡੀਅਨ ਬਲੱਡ ਬੈਂਕ ਦੇ ਸਹਿਯੋਗ ਨਾਲ
ਰਿਜ਼ਵੁੱਡ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ| ਸਿੱਖ ਨੇਸ਼ਨ ਪਿਛਲੇ 25 ਸਾਲ ਤੋਂ ਇਹ ਖੂਨਦਾਨ ਕੈਂਪ ਲਗਾ ਰਹੀ ਹੈ ਤੇ ਹੁਣ ਤੱਕ 1 ਲੱਖ 76 ਹਜਾਰ ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ| ਇਹ ਖੂਨਦਾਨ ਕੈਂਪ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਦੇ ਵਿਚ ਹੋਰ ਵੀ ਜੋ ਸਿੱਖ ਕੌਮ ਦੇ ਖਾਤਿਰ ਸ਼ਹੀਦ ਹੋਏ ਹਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸੀ| ਇਸ ਮੌਕੇ ਤੇ 200 ਦੇ ਕਰੀਬ ਖੂਨਦਾਨੀਆਂ ਨੇ
ਸਵੈ ਇੱਛਾ ਦੇ ਨਾਲ ਖੂਨਦਾਨ ਕੀਤਾ| ਇਸ ਤੋਂ ਪਹਿਲਾ ਸਿੱਖ ਨੇਸ਼ਨ ਐਡਮਿੰਟਨ ਦੇ ਵਲੰਟੀਅਰਾਂ ਨੇ ਇਸ ਖੂਨਦਾਨ ਸਬੰਧੀ ਰਜਿਸ਼ਟਰੇਸ਼ਨ ਕੀਤੀ ਸੀ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ
ਸੀ| ਇਸ ਮੌਕੇ ਤੇ ਖੂਨਦਾਨ ਕਰਨ ਵਾਲੇ ਦਾਨੀਆਂ ਦੇ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਤੇ ਕੜਾਕੇ ਦੀ ਸਕਦੀ ਦੇ ਬਾਬਜੂਦ ਵੀ ਇਸ ਖੂਨਦਾਨ ਕੈਂਪ ਦੇ ਵਿਚ ਹਿੱਸਾ ਲਿਆ ਤੇ ਇਸ ਮੌਕੇ ਤੇ ਖੂਨਦਾਨ ਕਰਨ ਵਾਲੇ ਦਾਨੀਆਂ ਦੇ ਲਈ ਖਾਣ ਪੀਣ ਦਾ ਪੂਰਾ ਪ੍ਰਬੰਧ ਸਿੱਖ ਨੇਸ਼ਨ ਐਡਮਿੰਟਨ ਵੱਲੋਂ ਕੀਤਾ ਗਿਆ ਤੇ ਜੋ ਇਸ ਖੂਨਦਾਨ ਕੈਂਪ ਦੇ ਵਿਚ ਹਿ¾ਸਾ ਨਹੀ ਲੈ ਸਕੇ ਉਹ ਕੈਨੇਡੀਅਨ ਬਲੱਡ
ਬੈਂਕ ਦੀ ਐਪ ਦੇ ਜਾਕੇ ਆਪਣੀ ਖੂਨਦਾਨ ਕਰਨ ਦੀ ਰਜਿਸ਼ਟਰੇਸ਼ਨ ਕਰਵਾ ਕੇ ਖੂਨਦਾਨ ਕਰ ਸਕਦੇ ਹਨ|
ਫੋਟੋ ਕੈਪਸ਼ਨ:-ਐਡਮਿੰਟਨ ਵਿਖੇ ਸਿੱਖ ਨੇਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ|