Headlines

ਕੈਪਟਨ ਵਾਸੂਕੈਂਥ ਬੁੱਢਾ ਦਲ ਛਾਉਣੀ ਵਿਖੇ ਸਨਮਾਨਿਤ

ਅੰਮ੍ਰਿਤਸਰ:- 4 ਨਵੰਬਰ – ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਖਸ਼ਾਤ ਰੱਬ ਵਸਦਾ ਹੈ। ਏਥੋਂ ਦੇ ਗੁਰਧਾਮਾਂ ਪਰ ਕੀਤੀ ਸੱਚੇ ਦਿਲੋਂ ਅਰਦਾਸ ਬੇਨਤੀ ਨੂੰ ਪੂਰਨ ਰੂਪ ਵਿੱਚ ਫਲ ਲਗਦਾ ਹੈ। ਸੰਸਾਰ ਭਰ ਦੇ ਦੇਸ਼ਾਂ ਦੀ ਯਾਤਰਾ ਕੀਤੀ ਹੈ ਪਰ ਜੋ ਮਿਠੀ ਠੰਡੀ ਤੇ ਖੁਸ਼ਬੋਦਾਰ ਮਹਿਕ ਅੰਮ੍ਰਿਤਸਰ ਸਾਹਿਬ ਦੀ ਹੈ ਹੋਰ ਕਿਤੇ ਨਹੀਂ ਮਿਲਦੀ। ਇਹ ਵਿਚਾਰ ਮੁੰਬਈ ਨਿਵਾਸੀ ਭਾਰਤੀ ਨੇਵੀਂ ਮਾਰਚੈਂਟ ਦੇ ਕੈਪਟਨ ਵਾਸੂ ਕੈਂਥ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਨਤਮਸਤਕ ਹੋਣ ਉਪਰੰਤ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਅਰਦਾਸ ਕੀਤੀ ਉਹ ਪੂਰੀ ਹੋਈ ਹੈ। ਉਨ੍ਹਾਂ ਨੂੰ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਮਹੰਤ ਬਾਬਾ ਭਗਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੋਈ ਤਰੱਕੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਸਮੇਂ ਬਾਬਾ ਅਮਰੀਕ ਸਿੰਘ, ਸ. ਤਰਸੇਮ ਲਾਲ ਸਿੰਘ, ਡਾ. ਮਵਲੀਨ ਕੌਰ, ਬੀਬੀ ਵਰਿੰਦਰ ਕੌਰ ਅਤੇ ਸ. ਐਸ. ਪੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਫੋਟੋ ਕੈਪਸ਼ਨ:- ਮੁੰਬਈ ਨਿਵਾਸੀ ਨੇਵੀਂ ਮਾਰਚੈਂਟ ਕੈਪਟਨ ਵਾਸੂਕੈਂਥ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਅਤੇ ਬਾਬਾ ਭਗਤ ਸਿੰਘ ਸਨਮਾਨਤ ਕਰਨ ਉਪਰੰਤ।