Headlines

ਉੱਘੇ ਗੀਤਕਾਰ ਮੰਗਲ ਹਠੂਰ ਨਾਲ ਮਨਾਈ ਇਕ ਸ਼ਾਮ

ਨਵੀਂ ਛਪੀ ਕਿਤਾਬ “ਪਿੰਡ ਦਾ ਗੇੜਾ “  ਰੀਲੀਜ਼ –
ਐਬਸਫੋਰਡ ( ਦੇ ਪ੍ਰ ਬਿ)- ਉਘੇ ਗੀਤਕਾਰ ਮੰਗਲ ਹਠੂਰ ਨਾਲ ਬੀ ਟਾਊਨ ਐਂਟਰਟੇਨਮੈਂਟ ਐਬਸਫੋਰਡ ਵੱਲੋਂ “ਮਹਿਫਲ ਏ ਮੰਗਲ “ ਦੇ ਨਾਮ ਹੇਠ ਇਕ ਸ਼ਾਮ ਲੈਂਗਲੀ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਮੰਗਲ ਹਠੂਰ ਨੇ ਆਪਣੇ ਗੀਤਕਾਰੀ ਦੇ ਸਫਰ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਪ੍ਰਸਿੱਧ ਗਾਇਕਾਂ ਦੁਆਰਾ ਗਾਏ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਮਹਿਫਲ ਨੂੰ ਰੰਗੀਨ ਬਣਾਇਆ। ਉਹਨਾਂ ਪ੍ਰਸਿੱਧ ਗੀਤ “ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ ਤੋਂ ਸ਼ੁਰੂ ਹੋਕੇ ਮਾਂ ਸਭ ਤੋਂ ਸੋਹਣੀ ਏ “ ਸਮੇਤ ਲੋਕ ਗਾਥਾਵਾਂ ਨਾਲ ਗੜੁੱਚ ਕਈ ਗੀਤ ਸੁਣਾਏ ਤੇ ਰਿਕਾਰਡ ਨਾ ਕਰਨ ਦੀ ਬੇਨਤੀ ਤੇ ਨਵੇਂ ਆਉਣ ਵਾਲੇ ਗੀਤਾਂ ਨੂੰ ਵੀ ਸਾਂਝਾ ਕੀਤਾ। ਇਸ ਮੌਕੇ ਉਹਨਾਂ ਦੀ ਨਵੀਂ ਛਪੀ ਕਿਤਾਬ “ਪਿੰਡ ਦਾ ਗੇੜਾ “ ਵੀ ਰੀਲੀਜ਼ ਕੀਤੀ ਗਈ। ਪ੍ਰਬੰਧਕਾਂ ਵਿਚ ਗੁਰਮੀਤ ਸਿੰਘ ਸਿੱਖ, ਹਰਦੀਪ ਸਿੰਘ ਪਰਮਾਰ, ਲੱਖਾ ਦਿਆਲਪੁਰ, ਝਰਮਲ ਧਾਲੀਵਾਲ, ਗੁਰਦੀਪ ਢਿੱਲੋਂ, ਪਲਵਿੰਦਰ ਸੰਧੂ, ਸੋਨੀ ਸਿੱਧੂ, ਰਾਜਾ ਗਿੱਲ ਪ੍ਰਧਾਨ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।