Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਰਬ ਧਰਮ ਸੰਮੇਲਨ ਦਾ ਆਯੋਜਨ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ) -ਬੀਤੇ ਦਿਨੀਂ ਖ਼ਾਲਸਾ ਦੀਵਾਨ ਸੁਸਾਇਟੀ  ਰੋਸ ਸਟਰੀਟ ਵੈਨਕੂਵਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪਰਕਾਸ਼ ਦਿਹਾੜੇ ਨੂੰ ਸਮਰਪਿਤ ” ਵਿਸ਼ਵ ਅਮਨ ਸ਼ਾਂਤੀ “ਵਿਸ਼ੇ ਉੱਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਇਸ ਕਾਨਫਰੰਸ  ਵਿੱਚ ਹਿੰਦੂ, ਮੁਸਲਮਾਨ, ਇਸਾਈ, ਬਹਾਈ, ਇਸਮਾਈਲੀ, ਤਿੱਬਤੀ ਬੋਧੀ, ਸਿੱਖ , ਨਿਊਮਾ, ਅਹਿਮਦੀਆ ਮੁਸਲਮਾਨ ਆਦਿ ਧਰਮਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ ਤੇ ਆਪਣੇ-ਆਪਣੇ ਵਿਚਾਰ ਰੱਖੇ। ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਦੇ ਹੈਡ ਗਰੰਥੀ ਗਿਆਨ ਹਰਮਿੰਦਰਪਾਲ ਸਿੰਘ ਨੇ ਸਿੱਖ ਧਰਮ ਸਬੰਧੀ ਆਪਣੇ ਵਿਚਾਰ ਰੱਖੇ।  ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨੇ ਖਾਲਸਾ ਦੀਵਾਨ ਸੁਸਾਇਟੀ ਵਲੋਂ ਸਿੱਖ ਧਰਮ ਦੇ ਸਿਧਾਂਤਾਂ ਮੁਤਾਬਿਕ ਵਿਸ਼ਵ ਸਾਂਤੀ ਲਈ ਸਾਂਝੇ ਉਪਰਾਲੇ ਕੀਤੇ ਜਾਣ ਸਬੰਧੀਂ ਉਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਈਸ ਪ੍ਰਧਾਨ ਜਗਦੀਪ ਸਿੰਘ ਸੰਘੇੜਾ ਨੇ ਧਾਰਮਿਕ ਬੁਲਾਰਿਆਂ ਤੇ ਸੰਮੇਲਨ ਵਿਚ ਸ਼ਾਮਿਲ ਲੋਕਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵਲੋਂ  ਧਾਰਮਿਕ ਪ੍ਰਤੀਨਿਧਾਂ  ਨੂੰ ਸਨਮਾਨਿਤ ਵੀ ਕੀਤਾ ਗਿਆ।