Headlines

ਨਰੇਸ਼ ਸ਼ਰਮਾ ਦੀ ਮਾਤਾ ਸੁਸ਼ੀਲਾ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ

ਚੰਡੀਗੜ- ਵਿੰਨੀਪੈਗ ਤੋਂ ਦੇਸ ਪ੍ਰਦੇਸ ਟਾਈਮਜ਼ ਅਤੇ ਪੀ ਟੀ ਸੀ ਚੈਨਲ ਦੇ ਪ੍ਰਤੀਨਿਧ ਨਰੇਸ਼ ਸ਼ਰਮਾ ਦੀ ਮਾਤਾ ਸੁਸ਼ੀਲਾ ਦੇਵੀ ਸੁਪਤਨੀ ਸਵਰਗੀ ਪੂਰਨ ਚੰਦ ਸ਼ਰਮਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿਤ ਸਰਧਾਂਜਲੀ ਸਮਾਗਮ ਬੀਤੇ ਦਿਨ ਉਹਨਾਂ ਦੇ ਪਿੰਡ ਧਨਾਸ ਵਿਖੇ ਕੀਤਾ ਗਿਆ। ਇਸ ਮੌਕੇ ਗਰੁੜ ਪੁਰਾਣ ਦੇ ਪਾਠ ਕੀਤੇ ਗਏ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਹਵਨ ਪੂਜਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਦੋਸਤ-ਮਿੱਤਰ, ਰਿਸ਼ਤੇਦਾਰ ਤੇ ਭਾਈਚਾਰੇ ਦੇ ਲੋਕ ਹਾਜ਼ਰ ਸਨ। ਸੰਗਤ ਨੂੰ ਭੋਜਨ ਭੰਡਾਰੇ ਵਰਤਾਏ ਗਏ। ਸ੍ਰੀ ਨਰੇਸ਼ ਸ਼ਰਮਾ ਦੇ ਨਾਲ ਉਹਨਾਂ ਦੇ ਭਰਾਵਾਂ ਉਮੇਸ਼ ਸ਼ਰਮਾ ਤੇ ਇੰਤਰਾਜ ਸ਼ਰਮਾ ਨੇ ਪਰਿਵਾਰ ਦੇ ਗਮ ਵਿਚ ਸ਼ਰੀਕ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।