Headlines

ਸਰੀ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਹਰਭੇਜ ਸਿੰਘ ਨਾਮ ਦਾ ਨੌਜਵਾਨ ਤਰਨ ਤਾਰਨ ਦੇ ਪਿੰਡ ਮੀਆਂਵਿੰਡ ਨਾਲ ਸਬੰਧਿਤ ਸੀ –

ਸਰੀ ( ਦੇ ਪ੍ਰ ਬਿ)- ਸਰੀ ਵਿਚ  ਵਰਕ ਪਰਮਿਟ ਤੇ ਆਏ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਦੁਖਦਾਈ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭੇਜ ਸਿੰਘ ਨਾਮ ਦਾ ਇਹ ਨੌਜਵਾਨ ਅਜੇ ਛੇ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਰਕ ਪਰਮਿਟ ਤੇ ਇਥੇ ਆਇਆ ਸੀ। ਉਹ ਸਰੀ ਵਿਚ ਰਹਿੰਦਿਆਂ ਡਰਾਈਵਿੰਗ ਲਾਇਸੰਸ ਲੈਣ ਦੀ ਤਿਆਰੀ ਕਰ ਰਿਹਾ ਸੀ ਕਿ ਬੀਤੇ ਦਿਨ ਅਚਾਨਕ ਇਹ ਦੁਖਦਾਈ ਘਟਨਾ ਵਾਪਰ ਗਈ। ਐਡਮਿੰਟਨ ਤੋਂ ਜਥੇਦਾਰ ਸਕੱਤਰ ਸਿੰਘ ਸੰਧੂ ਨੇ ਦੱਸਣ ਮੁਤਾਬਿਕ ਇਹ ਨੌਜਵਾਨ ਉਹਨਾਂ ਦੇ ਪਿੰਡ ਮੀਆਂਵਿੰਡ ( ਤਰਨ ਤਾਰਨ) ਨਾਲ ਸਬੰਧਿਤ ਸੀ। ਉਸਦੇ ਪਿਤਾ ਦਾ ਨਾਮ ਸ ਜੋਗਿੰਦਰ ਸਿੰਘ ਹੈ। ਸ. ਸੰਧੂ ਨੇ ਨੌਜਵਾਨ ਹਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਿਸ ਇੰਡੀਆ ਭੇਜਣ ਲਈ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਲਈ ਉਹਨਾਂ ਨਾਲ ਫੋਨ ਨੰਬਰ 780-975-3595 ਉਪਰ ਸੰਪਰਕ ਕੀਤਾ ਜਾ ਸਕਦਾ ਹੈ।