Headlines

ਕਾਂਗਰਸੀ ਆਗੂ ਜੱਗਾ ਮਜੀਠੀਆ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਗਤ

ਐਡਮਿੰਟਨ ( ਦੇ ਪ੍ਰ ਬਿ)- ਬੀਤੇ ਦਿਨੀਂ ਐਡਮਿੰਟਨ ਵਿਚ ਆਮ ਆਦਮੀ ਪਾਰਟੀ ਅਲਬਰਟਾ ਵਿੰਗ ਦੀ ਇਕ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ਼ਾਮਲ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਵਲੋਂ ਪੰਜਾਬ ਦੇ ਮਜੀਠਾ ਹਲਕੇ ਤੋਂ ਕਾਂਗਰਸੀ ਆਗੂ ਜਗਵਿੰਦਰ ਸਿੰਘ ਜੱਗਾ ਮਜੀਠੀਆ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਸਕੱਤਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ ਜਗਵਿੰਦਰ ਸਿੰਘ ਜੱਗਾ ਦੇ ਕਾਂਗਰਸ ਪਾਰਟੀ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਮਜੀਠਾ ਅਤੇ ਖਾਸ ਕਰਕੇ ਮਾਝਾ ਖੇਤਰ ਵਿਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਮੌਕੇ ਉਹਨਾਂ ਨਾਲ ਆਪ ਦੇ ਸੀਨੀਅਰ ਕਾਰਕੁੰਨ ਹਰਨੇਕ ਸਿੰਘ ਮਠਾਰੂ, ਦਰਸ਼ਨ ਸਿੰਘ ਸੇਖੋਂ, ਕਰਨੈਲ ਸਿੰਘ ਦਿਓਲ, ਲਾਟ ਭਿੰਡਰ, ਬਿੱਕਰ ਗਿੱਲ, ਬਿੰਦੂ ਰਿਆੜ, ਹਰਬੀਰ ਸਿੰਘ ਸੰਧੂ, ਪਰਮਿੰਦਰ ਬਾਸੀ, ਗੁਰਨਾਮ ਸਿੰਘ ਸੰਧੂ, ਪਰਮਪਾਲ ਸਿੰਘ ਹੁੰਦਲ, ਦਰਸ਼ਨ ਸਿੰਘ ਗਿੱਲ, ਰਛਪਾਲ ਸਿੰਘ ਖਹਿਰਾ, ਅਰੁਨ ਜੈਨ, ਮੇਵਾ ਸਿੰਘ, ਦਰਸ਼ਨ ਸਿੰਘ,  ਗੁਰਚਰਨ ਸਿੰਘ ਢਿੱਲੋਂ, ਕਾਬਲ ਸਿੰਘ ਤੇ ਹਰਜੀਤ ਸਿੰਘ ਸੰਧੂ ਵੀ ਹਾਜਰ ਸਨ ਜਿਹਨਾਂ ਨੇ ਸ ਜਗਵਿੰਦਰ ਸਿੰਘ ਜੱਗਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਪਿਛਲ਼ੀਆਂ ਵਿਧਾਨ ਸਭਾ ਚੋਣਾਂ ਵਿਚ ਜਗਵਿੰਦਰ ਸਿੰਘ ਜੱਗਾ ਮਜੀਠੀਆ ਨੂੰ ਕਾਂਗਰਸ ਪਾਰਟੀ ਵਲੋਂ ਹਲਕਾ ਮਜੀਠਾ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ।