Headlines

ਯੂਨਾਈਟਡ ਟਰੱਕਜ਼ ਐਸੋਸੀਏਸ਼ਨ ਬੀ ਸੀ ਦੀ ਦਸਵੀਂ ਵਰੇਗੰਢ ਮਨਾਈ

ਸਿਆਸਤਦਾਨਾਂ ਦੇ ਦੋਹਰੇ ਮਾਪਦੰਡਾਂ ਕਰਕੇ ਨਹੀਂ ਹੱਲ ਹੋ ਰਹੀਆਂ  ਮੁੱਖ ਸਮੱਸਿਆਵਾਂ-
ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕਲੰਬੀਆ ਸੂਬੇ ‘ਚ ਕੰਟੇਨਰ ਢੋਣ ਵਾਲੇ ਟਰੱਕ ਚਾਲਕਾਂ ਦੀ ਸੰਸਥਾ “ਯੂਨਾਇਟਿਡ ਟਰੱਕਰਜ਼ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ” ਵੱਲੋਂ ਆਪਣੀ ਦਸਵੀਂ ਵਰੇਗੰਡ ਮੌਕੇ ਪੰਜਾਬੀ ਪ੍ਰੈਸ ਕਲੱਬ ਆਫ ਬ੍ਰਿਟਿਸ਼ ਕਲੰਬੀਆ ਨਾਲ ਇਕ ਪ੍ਰੈਸ ਵਾਰਤਾ ਕੀਤੀ ਗਈ । ਇਸ ਮੌਕੇ ਤੇ ਸੰਸਥਾ ਦੇ ਇੱਕ ਇੱਕ ਸੇਵਾਦਾਰ ਭਾਈ ਗਗਨਦੀਪ ਸਿੰਘ ਅਤੇ ਸਮੂਹ ਹਾਜ਼ਰ ਪ੍ਰਬੰਧਕਾਂ ਨੇ ਕਿਹਾ ਕਿ ਇਹਨਾਂ ਦਸ ਵਰਿਆਂ ਦੌਰਾਨ ਉਨ੍ਹਾਂ ਟਰੱਕ ਚਾਲਕਾਂ ਲਈ ਵੱਡੀਆਂ ਸਹੂਲਤਾਂ ਅਤੇ ਹੱਕ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ, ਪਰ ਹਾਲੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਓਂ ਦੀਆਂ ਤਿਓਂ ਹਨ। ਸੰਸਥਾ ਦੇ ਕਾਰਕੁਨਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 70 ਫੀਸਦੀ ਤੱਕ ਟੀਚੇ ਪ੍ਰਾਪਤ ਕਰ ਲਏ ਗਏ ਹਨ। ਭਾਈਚਾਰੇ ਵਲੋਂ ਪੂਰਨ ਸਹਿਯੋਗ ਹੈ ਪਰ ਰਾਜਸੀ ਆਗੂ ਪੂਰੀ ਤਨਦੇਹੀ ਨਾਲ ਸਾਥ ਨਹੀਂ ਦਿੰਦੇ। ਉਹ ਮਸਲਿਆਂ ਦੇ ਹੱਲ ਲਈ ਵਿਉਂਤਾਂ ਬਣਾ ਕੇ ਸਿਆਸਤਦਾਨਾਂ ਨੂੰ ਦਿੰਦੇ ਰਹੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਕਿ ਚੋਣਾਂ ਤੋਂ ਪਹਿਲਾਂ ਸਿਆਸਤਦਾਨਾਂ ਦਾ ਲਹਿਜਾ ਹੋਰ ਹੁੰਦਾ ਤੇ ਜਿੱਤਣ ਤੋਂ ਬਾਅਦ ਹੋਰ। ਸੰਸਥਾ ਦੇ ਨੁਮਾਇੰਦਿਆਂ ਨੇ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਵੀ ਲਗਾਤਾਰ ਮੰਗਾਂ ਦੁਹਰਾਉਂਦੇ ਰਹਿਣਗੇ। ਇਸ ਮੌਕੇ ਇਸ ਸਾਰੇ ਖਿੱਤੇ ਵਿੱਚ ਟਰੱਕ ਪਾਰਕਿੰਗ ਦੀ ਸਮੱਸਿਆ, ਟਰੱਕ ਸਟੌਪ ਦੀ ਘਾਟ, ਬਾਹਰੋਂ ਆਉੰਦੇ ਟਰੱਕ ਚਾਲਕਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਗੰਭੀਰ ਚਰਚਾ ਹੋਈ ਤੇ ਪੱਤਰਕਾਰਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਰਕਾਰਾਂ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ ਗਿਆ।