Headlines

ਟਰਾਂਟੋ ‘ਚ 27 ਸਾਲਾ ਪਰਮ ਚਾਹਲ ਦੀ ਗੋਲੀਆਂ ਮਾਰ ਕੇ ਹੱਤਿਆ

 *ਐਡਮਿੰਟਨ ‘ਚ ਗੈਸ ਸਟੇਸ਼ਨ ‘ਤੇ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ-
* ਐਬਸਫੋਰਡ ਵਿੱਚ ਦੋ ਘਰਾਂ ‘ਤੇ ਗੋਲੀਆਂ ਚੱਲੀਆਂ –
  ——————-
 ਵੈਨਕੂਵਰ ( ਡਾ ਗੁਰਵਿੰਦਰ ਸਿੰਘ)-  ਜਿੱਥੇ ਇੱਕ ਪਾਸੇ ਸਾਡੇ ਭਾਈਚਾਰੇ ਦੇ ਹੋਣਹਾਰ ਨੌਜਵਾਨ ਮੁੰਡੇ -ਕੁੜੀਆਂ ਖੇਡਾਂ, ਵਿਦਿਆ ਅਤੇ ਸਾਹਿਤ ਵਿੱਚ ਮੱਲਾਂ ਮਾਰ ਰਹੇ ਹਨ, ਉਥੇ ਦੂਜੇ ਪਾਸੇ ਕਿਤੇ ਨਾ ਕਿਤੇ ਵਾਪਰੀ ਹਿੰਸਾ ਦੀ ਵਾਰਦਾਤ ਦਿਲ ਨੂੰ ਵਲੂੰਦਰ ਦਿੰਦੀ ਹੈ। ਬੀਤੇ ਚਾਰ ਦਿਨਾਂ ਵਿੱਚ ਵਾਪਰੀਆਂ ਵੱਖ-ਵੱਖ ਚਾਰ ਘਟਨਾਵਾਂ ਕਰਕੇ ਕੈਨੇਡਾ ਅੰਦਰ ਗੈਂਗ ਹਿੰਸਾ ਸਮੇਤ, ਚਿੰਤਾਜਨਕ ਹਾਲਾਤ ਬਣੇ ਹਨ। ਪਹਿਲੀ ਘਟਨਾ ਡਾਊਨ ਟਾਊਨ ਟਰਾਂਟੋ ਵਿੱਚ ਵਾਪਰੀ ਹੈ, ਇਸ ਵਿੱਚ 27 ਸਾਲਾ ਨੌਜਵਾਨ ਪਰਮਵੀਰ ਚਾਹਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਮ ਚਾਹਲ ਕਿਸੇ ਸਮੇਂ ਐਬਸਫੋਰਡ ਦੇ ਟਾਊਨ ਲਾਈਨ ਏਰੀਏ ਵਿੱਚ ਰਹਿੰਦਾ ਸੀ, ਜੋ ਕਿ ਕੁਝ ਸਮਾਂ ਪਹਿਲਾਂ ਓਂਂਨਟੈਰੀਓ ‘ਚ ਵਿੰਡਸਰ ਚਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਯੂਐਨ ਗੈਂਗ ਨਾਲ ਸੰਬੰਧਤ ਕਈ ਨੌਜਵਾਨ ਇਸ ਸਾਲ ਮਾਰੇ ਗਏ।
     ਦੂਸਰੀ ਘਟਨਾ ਸਾਊਥ ਐਡਮਿੰਟਨ ‘ਚ ਵਾਪਰੀ, ਜਿੱਥੇ ਗੈਸ ਸਟੇਸ਼ਨ ‘ਤੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਦੋਵੇਂ ਪੰਜਾਬੀ ਭਾਈਚਾਰੇ ਨਾਲ ਸਬੰਧਿਤ
41 ਸਾਲਾ ਪਿਤਾ ਤੇ 11 ਸਾਲਾ ਪੁੱਤਰ ਹਨ। ਇਸ ਤੋਂ ਪਹਿਲਾਂ ਐਬਸਫੋਰਡ ਦੇ ਮਕੱਲਮ ਏਰੀਏ ਅਤੇ ਮਨਾਰਕ ਏਰੀਏ ਵਿੱਚ ਦੋ ਘਰਾਂ ‘ਤੇ ਗੋਲੀਆਂ ਚੱਲੀਆਂ, ਬੇਸ਼ਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਚਿੰਤਾਜਨਕ ਹਾਲਾਤ ਬਣੇ ਹੋਏ ਹਨ। ਇਹਨਾਂ ਸਾਰੀਆਂ ਘਟਨਾਵਾਂ ਨਾਲ ਕੈਨੇਡੀਅਨ ਭਾਈਚਾਰੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।