Headlines

ਸਤਨਾਮ ਮੈਂਗੀ ਦੇ ਘਰ ਮਨਾਈ ਗੀਤਕਾਰ ਮੰਗਲ ਹਠੂਰ ਨਾਲ ਸ਼ਾਮ ਦੀ ਮਹਿਫਲ

ਸਰੀ – ਬੀਤੇ ਦਿਨ ਉਘੇ ਗੀਤਕਾਰ ਮੰਗਲ ਹਠੂਰ ਨਾਲ ਇਕ ਮਹਿਫਲ-ਏ-ਮੰਗਲ ਦੇ ਨਾਮ ਹੇਠ ਇਕ ਸ਼ਾਮ ਕਵਾਂਟਲਿਨ ਪੀਜ਼ਾ ਦੇ ਮਾਲਕ ਸਤਨਾਮ ਸਿੰਘ ਮੈਂਗੀ ਦੇ ਗ੍ਰਹਿ ਵਿਖੇ ਮਨਾਈ ਗਈ। ਇਸ ਮੌਕੇ ਜੁੜੇ ਮਿੱਤਰਾਂ ਦੀ ਮਹਿਫਲ ਨੂੰ ਗੀਤਕਾਰ ਮੰਗਲ ਹਠੂਰ ਨੇ ਆਪਣੇ ਪ੍ਰਸਿੱਧ ਗੀਤਾਂ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕਰਦਿਆਂ ਰੰਗੀਨ ਬਣਾਇਆ। ਉਹਨਾਂ ਆਪਣੇ ਕਈ ਨਵੇਂ ਤੇ ਪੁਰਾਣੇ ਗੀਤ ਸੁਣਾਕੇ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਨਾਲ ਸਭ ਨੂੰ ਜੋੜਿਆ। ਮੰਗਲ ਹਠੂਰ ਦੀ ਨਵੀਂ ਛਪੀ ਪੁਸਤਕ ਪਿੰਡ ਦਾ ਗੇੜਾ ਵੀ ਰੀਲੀਜ਼ ਕੀਤੀ ਗਈ। ਇਸ ਮੌਕੇ ਸਤਨਾਮ ਮੈਂਗੀ ਨੇ ਉਹਨਾਂ ਦਾ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ।