Headlines

ਪੰਜਾਬੀ ਰੇਡੀਓ ਰੈਡ ਐਫ ਐਮ ਦੀ ਟੀਮ ਨੂੰ ਸ਼ਾਨਦਾਰ ਰਿਪੋਰਟਿੰਗ ਲਈ ਵੈਬਸਟਰ ਐਵਾਰਡ

ਵੈਨਕੂਵਰ- ਪੰਜਾਬੀ ਰੇਡੀਓ ਰੈਡ ਐਫ ਐਮ ਦੀ ਨਿਊਜ ਟੀਮ ਜਿਸ ਵਿਚ ਸ੍ਰੀ ਹਰਜਿੰਦਰ ਥਿੰਦ, ਪੂਜਾ ਸੇਖੋਂ ਤੇ ਗੁਰਵਿੰਦਰ ਹੰਜਰਾ ਸ਼ਾਮਿਲ ਹਨ, ਨੂੰ ਉਹਨਾਂ ਦੀ ਸ਼ਾਨਦਾਰ ਰਿਪੋਰਟਿੰਗ ਲਈ ਵੱਕਾਰੀ ਵੈਬਸਟਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਜਿੰਦਰ ਥਿੰਦ ਦੀ ਅਗਵਾਈ ਵਾਲੀ ਇਸ ਟੀਮ ਵਲੋਂ ”ਸਰੀ  ਸਿਹਤ ਸੇਵਾਵਾਂ ਸੰਕਟ ਵਿਚ” ਵਿਸ਼ੇ ਉਪਰ ਕੀਤੀ ਗਈ ਖੋਜ ਭਰਪੂਰ ਰਿਪੋਰਟ ਲਈ ਗੈਰ-ਅੰਗਰੇਜ਼ੀ ਭਾਸ਼ਾਵਾਂ ਵਿਚ ਇਸ ਐਵਾਰਡ ਲਈ ਚੁਣਿਆ ਗਿਆ ਹੈ।