Headlines

ਜਸਵਿੰਦਰ ਸਿੰਘ ਬੱਬੂ ਗਰੇਵਾਲ ਦਾ ਦੁਖਦਾਈ ਵਿਛੋੜਾ

ਲੁਧਿਆਣਾ- ਲੁਧਿਆਣਾ ਜਿਲੇ ਦੇ ਪਿੰਡ ਖਵਾਜਕੇ ਦੇ ਗਰੇਵਾਲ ਨੂੰ ਉਦੋ ਭਾਰੀ ਸਦਮਾ ਪੁੱਜਾ ਜਦੋਂ ਸ ਜਸਵਿੰਦਰ ਸਿੰਘ ਬੱਬੂ ਗਰੇਵਾਲ ਅਚਾਨਕ ਸਦੀਵੀ ਵਿਛੋੜਾ ਦੇ  ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਬੀਤੇ ਦਿਨੀ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਸੁੱਖੀ ਗਿੱਲ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਜਸਵਿੰਦਰ ਸਿੰਘ ਬੱਬੂ ਗਰੇਵਾਲ ਦੀ ਆਤਮਿਕ ਸ਼ਾਂਤ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 22 ਨਵੰਬਰ ਦਿਨ ਬੁਧਵਾਰ ਨੂੰ  ਗੁਰਦੁਆਰਾ ਸਾਹਿਬ ਪਿੰਡ ਖਵਾਜਕੇ, ਰਾਹੋਂ ਰੋਡ ਲੁਧਿਆਣਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।