Headlines

24 ਨਵੰਬਰ ਨੂੰ 54ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

‌ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕ‍ਾਸ਼ ਪੁਰਬ ‘ਤੇ 24 ਨਵੰਬਰ 1969 ਨੂੰ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, 24 ਨਵੰਬਰ 2023 ਨੂੰ ਆਪਣਾ 54ਵਾਂ ਸਥਾਪਨਾ ਦਿਵਸ ਉਪ-ਕੁਲਪਤੀ ਪ੍ਰੋ. ( ਡਾ.)ਜਸਪਾਲ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਮਨਾ ਰਹੀ ਹੈ।ਇਸ ਸਮੇਂ ਯੂਨੀਵਰਸਿਟੀ ਨੂੰ  ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਨੇ ਦੇਸ਼ ਦੀਆਂ ਸਾਰੀਆਂ ਪਬਲਿਕ , ਪ੍ਰਾਈਵੇਟ ਅਤੇ ਕੇੰਦਰੀ ਯੂਨੀਵਰਸਿਟੀਆਂ ਵਿੱਚੋਂ ਸਭ ਤੋਂ ਉੱਚਾ ਦਰਜਾ( 3.85/4.00 )ਦੇ ਕੇ ਨਿਵਾਜਿਆ ਹੋਇਆ ਹੈ, ਜਦੋਂਕਿ  ਸਰਵੇ ਏਜੰਸੀ “ਵਰਲਡ’ਜ਼ ਯੂਨੀਵਰਸਿਟੀਜ਼ ਵਿੱਦ ਰੀਅਲ ਇੰਪੈਕਟ” ਦੀ ਰੈੰਕਿੰਗ ਵਿਚ ਪੂਰੇ ਵਿਸ਼ਵ ਦੀਆਂ  9 ਫੀਸਦੀ ਸਭ ਤੋਂ  ਨਵੀਨਤਮ ਯੂਨੀਵਰਸਿਟੀਆਂ ਵਿੱਚ  ਹੈ। ਪਾਇਨੀਅਰ ਸਟੇਟ ਯੂਨੀਵਰਸਿਟੀ ਦਾ ਦਰਜਾ ਰੱਖਣ ਵਾਲੀ  ਇਸ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (NAAC) ਵੱਲੋਂ  A++ , ਯੂਜੀਸੀ ਵੱਲੋਂ  ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਅਤੇ ‘ਸ਼੍ਰੇਣੀ-1’ ਦਾ ਦਰਜਾ ਦਿੱਤਾ ਗਿਆ ਹੈ। ਇਹ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF) ਰੈਂਕਿੰਗ 2023 ਵਿੱਚ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਈਲੀਟ ਕਲੱਬ ਵਿੱਚ ਵੀ ਸ਼ਾਮਿਲ ਹੈ। ਇਸਨੇ ਐੱਮ.ਐੱਚ.ਆਰ.ਡੀ ਦੇ ‘ਸਵੱਛ ਕੈੰਪਸ’ ਰੈੰਕਿੰਗ  ਵਿਚ ਦੂਸਰਾ ਸਥਾਨ ਹਾਸਲ ਕੀਤਾ ਅਤੇ  ਇਸਦੇ ਨਾਲ ਹੀ ਇਹ ਦੇਸ਼ ਦੀਆਂ ਟਾਪ ਟੈੱਨ  ‘ਹਾਈ ਪ੍ਰਫੋਰਮਿੰਗ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਵੀ ਇਕ ਹੈ। ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ’ ਰੈੰਕਿੰਗ ਵਿੱਚ  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਬੇਹਤਰੀਨ 10 ਫੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸਦਾ ‘ਐਚ-ਇੰਡੈਕਸ’-141 ਤੋਂ ਵੀ ਵਧੇਰੇ ਹੋ ਚੁੱਕਾ  ਹੈ ਜੋ ਕੌਮੀ ਅਤੇ ਕੌਮਾਂਤਰੀ ਪੱਧਰ ਦੇ  ਖੋਜ ਪ੍ਰਕਾਸ਼ਨ  ਵੱਲ  ਇਸ਼ਾਰਾ ਕਰਦਾ ਹੈ।ਯੂਨੀਵਰਸਿਟੀ ਨੇ ਰਿਕਾਰਡ  48 ਪੇਟੈਂਟ ਕਰਵਾਏ ਹਨ। ਯੂਨੀਵਰਸਿਟੀ ਨੇ ਭਾਰਤ ਸਰਕਾਰ ਤੋਂ 661.5 ₹ ਕਰੋੜ ਦੇ ਫੰਡ ਵੱਖ-ਵੱਖ ਏਜੰਸੀਆਂ ਰਾਹੀਂ ਹਾਸਿਲ ਕਰਨ ਵਿੱਚ ਵੀ ਕਾਮਯਾਬੀ ਹਾਸਿਲ ਕੀਤੀ ਹੈ,ਜਿਸ ਨਾਲ ਯੂਨੀਵਰਸਿਟੀ ਦੇ ਮੁੱਢਲੇ ਢਾਂਚੇ ਨੂੰ ਕੌਮਾਂਤਰੀ ਮਾਪਦੰਡਾਂ ਅਨੁਸਾਰ ਢਾਲਣਾ ਸੰਭਵ ਹੋ ਰਿਹਾ ਹੈ। ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ( ਆਈ.ਟੀ.ਈ.ਪੀ.) ਤਹਿਤ  ਸਪੈਸ਼ਲ ਐਜੂਕੇਸ਼ਨ  ਵਾਲੇ ਕੋਰਸ  ਕਰਵਾ ਰਹੀ ਹੈ ।10 ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਇਹ ਯੂਨੀਵਰਸਿਟੀ 13 ਵਾਰ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਅਤੇ 24 ਵੀਂ ਵਾਰ ਦੇਸ਼ ਦੇ ਸਰਵਉੱਚ ਅਤੇ ਵਿਕਾਰੀ   ਖੇਡ ਪੁਰਸਕਾਰ   ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ’  ਪ੍ਰਾਪਤ ਕਰਨ ਵਾਲੀ ਇਕਲੌਤੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਆਨਲਾਈਨ  ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਅਧਿਕਾਰ  ਵੀ  ਦਿੱਤਾ ਹੈ। ਇਸ ਯੂਨੀਵਰਸਿਟੀ ਵਿਚ ਉਚੇਰੀ ਸਿਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ 40 ਫੀਸਦੀ ਵਾਧਾ ਦਰਜ ਕੀਤਾ ਗਿਆ। ‘ਸਟੱਡੀ ਇਨ ਇੰਡੀਆ’ ਪ੍ਰੋਗਰਾਮ  ਤਹਿਤ ਕਈ ਵਿਦੇਸ਼ੀ ਵਿਦਿਆਰਥੀ ਵੀ ਯੂਨੀਵਰਸਿਟੀ ਪ੍ਰਤੀ ਆਕਰਸ਼ਿਤ ਹੋ ਰਹੇ ਹਨ। ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ 13 ਮੈੰਡਲ  ਦਿਵਾਉਣ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਦਾ ਅਹਿਮ ਰੋਲ  ਹੈ।’ਸੈਂਟਰ ਆਫ ਐਕਸੀਲੈਂਸ’ ਤਹਿਤ  ਅਥਲੈਟਿਕਸ ,ਤਲਵਾਰਬਾਜ਼ੀ ,ਸਾਈਕਲਿੰਗ , ਤੈਰਾਕੀ ਅਤੇ ‘ਖੇਲੋ ਇੰਡੀਆ’ ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ।ਹਾਕੀ ਅਤੇ ਹੈਂਡਬਾਲ ਨੂੰ ਪ੍ਰਫੁੱਲਤ ਕਰਨ ਲਈ ਦੋ ਨਵੇਂ  ‘ਖੇਲੋ ਇੰਡੀਆ ਸੈਂਟਰ’  ਵੀ ਮਿਲੇ ਹਨ।ਅੰਤਰਰਾਸ਼ਟਰੀ ਵੈਲੋਡਰੋਮ ਨੂੰ ਵੀ ਅਤਿ ਆਧੁਨਿਕ ਬਣਾ ਦਿੱਤਾ ਗਿਆ ਹੈ।ਭਾਭਾ ਪਰਮਾਣੂ ਖੋਜ ਕੇਂਦਰ ਵੱਲੋਂ  ਸਥਾਪਿਤ ਚਾਰ ਨੋਡਲ ਕੈਲੀਬ੍ਰੇਸ਼ਨ ਕੇਂਦਰਾਂ ਵਿੱਚੋਂ ਇੱਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ‘5-ਜੀ ਯੂਜ਼ ਕੇਸ ਲੈਬ’ ਯੂਨੀਵਰਸਿਟੀ ਵਿਚ ਸਥਾਪਤ ਕਰਨ ਦਾ ਐਲਾਨ ਕਰ ਚੁੱਕੇ ਹਨ। ਸੈਂਟਰ ਆਫ਼ ਐਮਰਜਿੰਗ ਲਾਈਫ਼ ਸਾਇੰਸਜ਼,  ਬੋਟੈਨੀਕਲ ਗਾਰਡਨ, ਇੰਟਰਪ੍ਰੀਨਿਊਰਸ਼ਿਪ ਅਤੇ ਇਨੋਵੇਸ਼ਨ    ਸੈਂਟਰ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਮਾਣ ਹਨ। ਫਿਲਮ ਅਤੇ ਟੈਲੀਵਿਜ਼ਨ ਸਟਡੀਜ ,ਇਨੋਵੇਸ਼ਨ ਅਤੇ  ਡਿਵੈਲਪਮੈਂਟ ਬੋਰਡ ਵਰਗੇ ਸਮੇਂ ਦੀ ਲੋੜ ਅਨੁਸਾਰ ਕਈ ਨਵੇਂ ਵਿਭਾਗ /ਕੋਰਸ ਸ਼ੁਰੂ ਕਰਨ ਦਾ ਕਾਰਜ ਜਾਰੀ ਹੈ।ਕੌਮੀ  ਅਤੇ ਕੌਮਾਂਤਰੀ ਪੱਧਰ ਦੀਆਂ 92 ਕੰਪਨੀਆਂ ਰਾਹੀਂ 80 ਫੀਸਦੀ  ਪਲੇਸਮੈਂਟ ਹੈl ਯੂਨੀਵਰਸਿਟੀ ਦੇ ਵਿਦਿਆਰਥੀ  ਪ੍ਰਤੀ ਸਾਲ 44 ਲੱਖ ਰੁਪਏ ਤੱਕ ਦੇ ਪੈਕੇਜ ਵੀ ਹਾਸਿਲ ਕਰਨ ਵਿਚ ਕਾਮਯਾਬ ਹੋ ਚੁੱਕੇ ਹਨ। ਇਸ ਯੂਨੀਵਰਸਿਟੀ ਨੇ 2023 ਦਾ ਵਕਾਰੀ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਾਲਾਨਾ  ਇਨਵਾਇਰਮੈਂਟ ਪੁਰਸਕਾਰ ਵੀ ਹਾਸਿਲ ਕੀਤਾ ਹੈ।ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵੱਲੋਂ “ਇੱਕ ਜ਼ਿਲ੍ਹਾ ,ਇੱਕ ਗ੍ਰੀਨ ਚੈਂਪੀਅਨ” ਦਾ ਪੁਰਸਕਾਰ ਵੀ ਉੱਚੇਰੀ ਸਿੱਖਿਆ ਮੰਤਰਾਲੇ ਵੱਲੋਂ ਮਿਲਿਆ । ਯੂਨੀਵਰਸਿਟੀ ਵਿੱਚ ਲੱਗੇ ਹਰ ਤਰ੍ਹਾਂ ਦੇ ਫੁੱਲ , ਬੂਟਿਆਂ ,ਵੇਲਾਂ ਅਤੇ ਰੁੱਖਾਂ ਦੀ ਪਛਾਣ ਅਤੇ ਮੈਡੀਕਲ ਮਹੱਤਵ  ਤੋਂ  ਜਾਣੂ  ਕਰਵਾਉਣ  ਅਤੇ ਜਾਗਰੂਕਤਾ ਵਧਾਉਣ  ਲਈ ਕਿਊ ਆਰ ਕੋਡ ਦੀ ਵਰਤੋਂ ਕੀਤੀ ਗਈ ਹੈ। ਚਾਰ ਪਹੀਆ ਵਾਹਨਾਂ ਦੇ ਦਾਖਲੇ ‘ਤੇ ਮੁਕੰਮਲ ਪਾਬੰਦੀ, ਈ-ਕਾਰਟ ਦੀ ਸਹੂਲਤ, 40000 ਤੋਂ ਵੱਧ ਰੁੱਖ ਲਗਾਉਣਾ, ਸਾਲ ਵਿਚ ਦੋ ਵਾਰ ਸੂਬਾਈ ਪੱਧਰ ਦੇ ਫੁੱਲਾਂ ਦੇ ਮੇਲੇ ਕਰਵਾਉਣਾ, ਯੂਨੀਵਰਸਿਟੀ ਦੇ ਪਾਣੀ ਅਤੇ ਹੋਰ ਕੂੜੇ ਕਰਕਟ ਨੂੰ ਮੁੜ ਵਰਤੋਂ ਵਿੱਚ ਲਿਆਉਣਾ ( ਜ਼ੀਰੋ ਡਿਸਚਾਰਜ ਕੈਂਪਸ) ,  ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਦੇ ਤਹਿਤ 3 ਮੈਗਾ ਵਾਟ ਸਮਰੱਥਾ ਦਾ ਇੱਕ ਛੱਤ ਵਾਲਾ ਸੂਰਜੀ ਊਰਜਾ ਪਲਾਂਟ ( ਜਿਸ ਨਾਲ ਬਿਜਲੀ ਖਰਚਿਆਂ ਵਿੱਚ 1.08 ਕਰੋੜ ਪ੍ਰਤੀ ਸਾਲ ਦੀ ਬਚਤ) ਆਦਿ ਉਪਰਾਲੇ ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਕੀਤੇ ਗਏ ਹਨ। ‘ਸੁਨਿਹਰੀ ਸੁਪਨੇ’ ਐਂਫੀ ਥੀਏਟਰ ,ਛੇ ਓਪਨ ਜਿਮਾਂ , ਗੋਲਡਨ ਜੁਬਲੀ ਫਿਟਨੈਸ ਸੈਂਟਰ , ਡਰਾਮਾ , ਡਾਂਸ, ਫੋਟੋਗ੍ਰਾਫੀ, ਫੂਡ ਐਂਡ ਫਿਟਨੈਸ, ਕੁਦਰਤ ਅਤੇ ਜੰਗਲੀ ਜੀਵ, ਸਾਹਿਤਕ , ਸਮਾਜ ਸੇਵਾ, ਸੰਗੀਤ , ਸਾਇੰਸ , ਮੂਵੀ ਮੇਕਿੰਗ, ਫਾਈਨ ਆਰਟਸ ,ਗੋ ਗ੍ਰੀਨ ਕਲੱਬਾਂ ਦੀ ਸਥਾਪਨਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਕੰਪਨੀ ਸਪਾਈਸ ਮੈਸੀ ਵੀ ਯੂਨੀਵਰਸਿਟੀ ਨਾਲ ਜੁੜੀ ਹੈ।  ਕੇਂਦਰੀਕ੍ਰਿਤ ਸਟਾਕ ਰਜਿਸਟਰ ,ਆਨਲਾਈਨ ਲੈਕਚਰ ਅਤੇ ਓ.ਡੀ.ਐੱਲ ਆਨਲਾਈਨ ਕੋਰਸ ਸਮੱਗਰੀ ਬਣਾਉਣ ਲਈ ਦੋ ਰਿਕਾਰਡਿੰਗ ਸਟੂਡੀਓ,ਉੱਚ ਪੱਧਰੀ ਵਿਦਿਆਰਥੀਆਂ ਦੀ ਸਹੂਲਤ ਲਈ ਪੂਰੇ ਕੈਂਪਸ ਵਿੱਚ ਹਾਟ-ਸਪਾਟ ਦੀ ਸਥਾਪਨਾ,ਸਪੀਡ ਇੰਟਰਨੈੱਟ ਕੁਨੈਕਸ਼ਨ,ਪੇਪਰ ਰਹਿਤ ਫਿਲਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਫਾਈਲਾਂ ਦੀ ਆਵਾਜਾਈ ਲਈ ਈ-ਆਫਿਸ ਦੀ ਸ਼ੁਰੂਆਤ ,ਸੈਮੀਨਾਰ ਹਾਲ,RFIDਸਿਸਟਮ,ਡਿਜੀਟਲ ਲੌਂਜ,ਈ-ਕਿਤਾਬਾਂ/ਈ-ਰਸਾਲੇ,ਭਾਈ ਗੁਰਦਾਸ ਲਾਇਬ੍ਰੇਰੀ ਨੂੰ ਸਵੈਚਲਿਤ ਕਰਨਾ ਅਤੇ ਡਿਜੀਟਾਈਜ਼ਡ ਲਾਇਬ੍ਰੇਰੀ ਦਾ ਨਿਰਮਾਣ ਆਦਿ   ਡਿਜ਼ੀਟਲ ਵਿਚ ਪੁਟੇ ਗਏ ਅਹਿਮ ਕਦਮ ਹਨ। ਯੂਨੀਵਰਸਿਟੀ ਦੇ ਕੈਂਪਸ ਵਿੱਚ 44 ਅਧਿਆਪਨ ਵਿਭਾਗ ,170 ਮਾਨਤਾ ਪ੍ਰਾਪਤ ਕਾਲਜ, 17 ਕਾਂਸਟੀਚੂਐੰਟ ਅਤੇ ਯੂਨੀਵਰਸਿਟੀ ਕਾਲਜ ਅਤੇ  47 ਐਸੋਸੀਏਟ ਇੰਸਟੀਚਿਊਟ ਹਨ ,ਜਿਨ੍ਹਾਂ ਵਿਚ ਆਨ-ਲਾਈਨ ਦਾਖਲਾ, ਆਨ-ਲਾਈਨ ਕਾਉਂਸਲਿੰਗ,ਆਨ-ਲਾਈਨ ਪੁਨਰ-ਮੁਲਾਂਕਣ, ਕ੍ਰੈਡਿਟ ਅਧਾਰਤ ਮੁਲਾਂਕਣ ਗਰੇਡਿੰਗ ਪ੍ਰਣਾਲੀ ਲਾਗੂ ਹੈ।ਸ੍ਰੀ  ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ , ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ, ਆਰਕੀਟੈਕਚਰ, , ਖੇਤੀਬਾੜੀ, ਮਾਸ ਮੀਡੀਆ ਵਰਗੇ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਆਪਣੀ  ਵੱਚਨਬੱਧਤਾ ਉੱਤੇ ਖਰੀ ਹੈ ।  ਖੋਜ ,ਅਧਿਆਪਨ ਅਤੇ ਹੋਰ ਖੇਤਰਾਂ ਵਿਚ ਯੂਨੀਵਰਸਿਟੀ ਨੂੰ ਆਧੁਨਿਕ ਲੀਹਾਂ ਤੇ ਲਿਆਉਣ ਲਈ ਦੇਸ਼ ਅਤੇ ਵਿਦੇਸ਼ਾਂ ਦੇ  ਉੱਚ ਸੰਸਥਾਵਾਂ ਨਾਲ ਲਗਾਤਾਰ ਸਮਝੌਤੇ ਕੀਤੇ ਜਾ ਰਹੇ ਹਨ।  ਯੂਨੀਵਰਸਿਟੀ ਦਾ ਮੋਟੋ  ‘ਗੁਰੂ ਗਿਆਨ ਦੀਪਕ ਉਜਿਆਰਿਆ’ ਯੂਨੀਵਰਸਿਟੀ ਦੀ ਦ੍ਰਿਸ਼ਟੀ ਅਤੇ ਆਦਰਸ਼ ਨੂੰ ਪ੍ਰਗਟਾਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਦੇ ਅਧਿਐਨ ਤੇ ਖੋਜ,  ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ , ਵਿੱਦਿਅਕ ਸਿੱਖਿਆ ਦੇ ਪ੍ਰਸਾਰ ‘ਤੇ ਪਹਿਰਾ ਦਿੰਦੀ ਹੋਈ ਪੂਰੇ ਵਿਸ਼ਵ ਨੂੰ  ਮਾਰਗ ਦਰਸ਼ਨ ਕਰਨ ਦਾ ਕੰਮ ਇਸ ਵੇਲ਼ੇ  ਗੁਰੂ ਨਾਨਕ ਦੇਵ   ਯੂਨੀਵਰਸਿਟੀ ਕਰ ਰਹੀ ਹੈ।
ਪ੍ਰਵੀਨ ਪੁਰੀ,ਡਾਇਰੈਕਟਰ,ਲੋਕ ਸੰਪਰਕ ਵਿਭਾਗ ,
ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ,
9878277423