Headlines

ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ 

ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਵਲੋਂ ਕੇ.ਐਲ ਸਹਿਗਲ ਹਾਲ ਜੰਮੂ ਵਿਖੇ ਬਾਬੇ ਨਾਨਕ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਸੁਚੱਜੇ ਢੰਗ ਨਾਲ ਇਕ ਰੋਜ਼ਾ ਸੈਮੀਨਾਰ ਕਰਵਾਇਆ ਇਆ ਗਿਆ। ਇਸ ਪ੍ਰੋਗਰਾਮ ਵਿਚ ਸ਼ਾਮਿਲ  ਪੰਜਾਬੀ ਪ੍ਰਸਿੱਧ ਲੇਖਕ ਅਜੀਤ ਸਿੰਘ ਮਸਤਾਨਾ, ਸ੍ਰੀ ਜੇ. ਪੀ ਸਿੰਘ (ਆਈ.ਪੀ.ਐਸ) ,ਖ਼ਾਲਿਦ ਹੁਸੈਨ ਅਤੇ ਪੋਪਿੰਦਰ ਸਿੰਘ ਪਾਰਸ ਸੰਪਾਦਕ ਸੀ਼ਰਾਜਾ਼ ਪੰਜਾਬੀ ਮੌਜੂਦ ਸਨ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰੋਤਿਆਂ ਵੱਲੋਂ ਖੂਬ ਜਾਣਕਾਰੀ ਦਿੱਤੀ ਗਈ। ਆਪਣੇ ਅਲਗ ਅਲਗ ਭਾਸ਼ਣਾ ਵਿਚ ਸ਼ਖ਼ਸੀਅਤਾਂ ਨੇ ਬਾਬੇ ਨਾਨਕ ਦੀ ਬਾਣੀ ਅਤੇ ਰੂਹਾਨੀਅਤ ਨੂੰ ਮੁੱਖ ਰੱਖਦਿਆਂ ਖੂਬ ਚਰਚਾ ਕੀਤੀ। ਇਸ ਪ੍ਰੋਗਰਾਮ ਵਿਚ ੨ ਪੇਪਰ ਵੀ ਪੜੇ ਗਏ। ਡਾ.ਅਰਵਿੰਦਰ ਅਮਨ ਹੁਰਾਂ ਨੇ ਬਾਬੇ ਨਾਨਕ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵੱਡਮੁੱਲਾ ਗਿਆਨ ਸਰੋਤਿਆਂ ਨਾਲ ਸਾਂਝਾ ਕੀਤਾ। ਪੰਜਾਬੀ ਸੀ਼ਰਾਜਾ਼ ਦੇ ਸੀਨੀਅਰ ਸੰਪਾਦਕ ਵੱਲੋਂ ਸੰਪਾਦਿਤ ਸਾਡਾ ਸਾਹਿਤ ਤੇ ਸੀ਼ਰਾਜਾ਼ ਦੇ ਤਾਜ਼ਾ ਅੰਕਾਂ ਦਾ ਵਿਮੋਚਨ ਵੀ ਕੀਤਾ ਗਿਆ। ਇਸ ਮੌਕੇ ੫੫੪ਵੇਂ ਪ੍ਕਾਸ਼ ਉਤਸਵ ਨੂੰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ। ਅਖੀਰ ਤੇ ਪੋਪਿੰਦਰ ਸਿੰਘ ਪਾਰਸ ਨੇ ਆਏ ਹੋਏ ਸਰੋਤਿਆਂ , ਕਵੀਆਂ ਦਾ ਧੰਨਵਾਦ ਕੀਤਾ।

ਬਲਵਿੰਦਰ ਬਾਲਮ, ਗੁਰਦਾਸਪੁਰ