Headlines

ਨੌਜਵਾਨ ਗਾਇਕ ਦਵਤੇਜ ਭੰਗੂ ਦਾ ਵੀਡੀਓ ਸੌਂਗ ”ਹਰਟ” ਰੀਲੀਜ਼

ਟੋਰਾਂਟੋ- ਓਟਵਾ ਵਸਦੇ ਨੌਜਵਾਨ ਗਾਇਕ ਦਵਤੇਜ ਭੰਗੂ ਦਾ ਨਵਾਂ ਵੀਡੀਓ ਸੌਂਗ ”ਹਰਟ” ਜਿਸਦੇ ਬੋਲ ਹਨ ”ਤੇਰਾ ਦੂਰ ਜਾਣਾ ਯਾਰਾ ਮੇਰੀ ਸਜ਼ਾ ਏ” ਬੀਤੀ 16 ਨਵੰਬਰ ਨੂੰ ਰੀਲੀਜ਼ ਕੀਤਾ ਗਿਆ। ਇਹ ਗੀਤ ਗਾਇਕ ਦਵਤੇਜ ਭੰਗੂ ਨੇ ਖੁਦ ਲਿਖਿਆ ਹੈ। ਵੀਡੀਓਗ੍ਰਾਫੀ ਹਰਪ੍ਰੀਤ ਬਰਾੜ ਦੀ ਹੈ ਜਦੋਂਕਿ ਸੰਗੀਤ ਯੰਗਸਟਾਰ ਪੌਪਬੁਆਏ ਦਾ ਹੈ। ਕੈਨੇਡਾ ਵਿਚ ਮਾਸਟਰ ਡਿਗਰੀ ਕਰਨ ਉਪਰੰਤ ਓਟਵਾ  ਵਿਚ ਜੌਬ ਕਰ ਰਹੇ ਦਵਤੇਜ ਭੰਗੂ ਦੇ ਇਸ ਵੀਡੀਓ ਗੀਤ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।