Headlines

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ  ਪੱਟੀ ਚ ਡੈਂਟਲ ਕਲੀਨਿਕ ਦੀ ਸ਼ੁਰੂਆਤ 

ਐਸ ਐਸ ਪੀ ਅਸ਼ਵਨੀ ਕਪੂਰ ਨੇ ਕੀਤਾ ਡੈਂਟਲ ਕਲੀਨਿਕ ਦਾ ਉਦਘਾਟਨ-
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ, 24 ਨਵੰਬਰ-
ਆਪਣੀ ਜੇਬ੍ਹ ਵਿੱਚੋਂ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਰਹੱਦੀ ਖੇਤਰ ਪੱਟੀ ਵਿਖੇ ਖੋਲ੍ਹੇ ਗਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡੈਂਟਲ ਕਲੀਨਿਕ ਦਾ ਉਦਘਾਟਨ ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਅਸ਼ਵਨੀ ਕਪੂਰ ਅਤੇ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ।ਜਦਕਿ ਸਮਾਗਮ ਦੌਰਾਨ ਡਾ.ਸਤਨਾਮ ਸਿੰਘ ਨਿੱਜਰ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਜਸਟਿਸ ਐਮ.ਐਮ.ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਅਸ਼ਵਨੀ ਕਪੂਰ ਨੇ ਕਿਹਾ ਕਿ ਉੱਘੇ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਓਬਰਾਏ ਸਹੀ ਮਾਇਨਿਆਂ ਵਿੱਚ ‘ਸਰਬੱਤ ਦਾ ਭਲਾ’ ਸੰਕਲਪ ‘ਤੇ ਚਲਦਿਆਂ ਆਪਣੇ ਸੇਵਾ ਕਾਰਜ ਨਿਭਾ ਰਹੇ ਹਨ। ਉਨ੍ਹਾਂ ਕਿਹਾ ਡਾ.ਓਬਰਾਏ ਵਰਗੇ ਨਿਰਸਵਾਰਥ ਦਾਨੀ ਸੱਜਣਾਂ ਦੀ ਬਦੌਲਤ ਹੀ ਪੂਰੀ ਦੁਨੀਆਂ ਅੰਦਰ ਪੰਜਾਬੀਅਂ ਦਾ ਨਾਂ ਉੱਚਾ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਲੈਬਾਰਟਰੀਆਂ ਅਤੇ ਫਿਜ਼ੀਓਥਰੈਪੀ ਸੈਂਟਰਾਂ ਵਾਂਗ ਹੁਣ ਡੈਂਟਲ ਕਲੀਨਿਕ ਦਾ ਵੀ ਆਮ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸ ਮੌਕੇ ਡਾ.ਓਬਰਾਏ ਨੇ ਕਿਹਾ ਕਿ ਜਦੋਂ ਕਿਤੇ ਵੀ ਕੁੱਲ ਲੋਕਾਈ ਤੇ ਕੁਦਰਤੀ ਆਫਤ ਆਈ ਹੈ ਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਵੇਲੇ ਮੋਹਰੀ ਭੂਮਿਕਾ ਨਿਭਾਈ ਗਈ ਹੈ। ਜਿਵੇਂ ਕਿ ਕੁਝ ਮਹੀਨੇ ਪਹਿਲਾਂ ਹੀ ਜ਼ਿਲ੍ਹਾ ਤਰਨ ਤਾਰਨ,ਫਿਰੋਜਪੁਰ ਅਤੇ ਜਲੰਧਰ ਵਿਖੇ ਆਏ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਮੁਹਈਆ ਕਰਵਾਈ ਗਈ ਸੀ ਜਿਸ ਤਹਿਤ ਹਲੇ ਵੀ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨੇ ਗਏ ਮਕਾਨਾਂ ਦੀ ਰਿਪੇਅਰ ਦਾ ਕੰਮ ਜਾਰੀ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਵੀ ਟਰੱਸਟ ਵੱਲੋਂ ਕਈ ਯੋਜਨਾਵਾਂ ਵਿਚਾਰ ਅਧੀਨ ਹਨ।ਇਸ ਮੌਕੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਜਿਥੇ ਪਹਿਲਾਂ ਹੀ ਜਿਲ੍ਹਾ ਤਰਨ ਤਾਰਨ ਚ ਚਾਰ ਚੈਰੀਟੇਬਲ ਲੈਬਾਰਟਰੀਆਂ ਚੱਲ ਰਹੀਆਂ ਹਨ ਉੱਥੇ ਪੱਟੀ ਵਿੱਚ ਵੀ ਇੱਕ ਲੈਬਾਰਟਰੀ, ਇੱਕ ਫਿਜ਼ਿਓਥਰੈਪੀ ਸੈਂਟਰ ਸਿਰਫ ਲਾਗਤ ਮੁੱਲ ਤੇ ਸੇਵਾਵਾਂ ਨਿਭਾ ਰਹੇ ਹਨ ਅਤੇ ਹੁਣ ਡੈਂਟਲ਼ ਕਲੀਨਿਕ ਵੀ ਸਿਰਫ ਲਾਗਤ ਮੁੱਲ ‘ਤੇ ਹੀ ਇਲਾਕੇ ਦੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰੇਗਾ । ਅਖ਼ੀਰ ਵਿੱਚ ਸਮਾਗਮ ਚ ਹਾਜ਼ਰ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ,.ਇਸ ਮੌਕੇ ਡੀ.ਐਸ.ਪੀ ਪੱਟੀ ਜੇ.ਐਸ ਢਿੱਲੋਂ, ਚੇਅਰਮੈਨ ਦਿਲਬਾਗ ਸਿੰਘ ਰੱਤਾ ਗੁੱਦਾ ਪੀਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਐਸ.ਐਚ.ਓ ਪੱਟੀ ਹਰਪ੍ਰੀਤ ਸਿੰਘ, ਅਮਰੀਕ ਸਿੰਘ ਭੁੱਲਰ ਐਮਬੀਏ, ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਖਜ਼ਾਨਚੀ ਡਾ. ਇੰਦਰਪ੍ਰੀਤ ਸਿੰਘ ਧਾਮੀ,ਵਿਸ਼ਾਲ ਸੂਦ,ਕੇ ਪੀ ਗਿੱਲ, ਡਾ.ਸਰਬਪ੍ਰੀਤ ਸਿੰਘ,ਜਗਮੋਹਨ ਭੱਲਾ,ਸਤਨਾਮ ਸਿੰਘ,ਅਮਨੀਸ਼ ਬੱਤਰਾ,ਭੁਪਿੰਦਰ ਸਿੰਘ,ਪਲਵਿੰਦਰ ਸਿੰਘ ਪਿੰਦਰ, ਮਲਕੀਤ ਸਿੰਘ, ਵਿਵੇਕ ਕੁਮਾਰ, ਰਾਕੇਸ਼ ਪਾਸੀ ਪੰਪ ਵਾਲੇ,ਸਾਧਾ ਸਿੰਘ ਸਰਪੰਚ, ਪਰਮਜੀਤ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ, ਚਰਨ ਸਿੰਘ, ਬਿਕਰਮਜੀਤ ਸਿੰਘ,ਰੋਹਿਤ ਕੁਮਾਰ,ਰੇਸ਼ਮ ਸਿੰਘ,ਰਣਜੀਤ ਸਿੰਘ ਪ੍ਰਿੰਗੜੀ, ਕਸ਼ਮੀਰ ਸਿੰਘ ਪ੍ਰਿੰਗੜੀ, ਅਧਿਆਪਕ ਭਾਰਤੀ ਅਰੋੜਾ, ਅਧਿਆਪਕ ਰਣਜੀਤ ਕੌਰ, ਅਧਿਆਪਕ ਅਮਨਦੀਪ ਕੌਰ, ਡਾਕਟਰ ਪ੍ਰੀਤੀ ਬਜਾਜ,ਡਾਕਟਰ ਚਾਂਦਨੀ  ਆਦਿ ਹਾਜ਼ਰ ਸਨ।