Headlines

ਸਿੱਖ ਰਾਈਡਰ ਮੋਟਰਸਾਈਕਲ ਕਲੱਬ ਕੈਨੇਡਾ ਦੇ ਮੈਂਬਰਾਂ ਦੀ ਸਾਲਾਨਾ ਪਾਰਟੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਬੀਤੇ ਦਿਨੀ “ਸਿੱਖ ਰਾਈਡਰ ਮੋਟਰਸਾਈਕਲ ਕਲੱਬ ਕੈਨੇਡਾ” ਦੇ ਸਮੂਹ ਮੈਂਬਰਾਂ ਵੱਲੋਂ ਸਾਲਾਨਾ  ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 2023 ਵਿੱਚ ਹੋਈਆਂ ਰਾਈਡਾਂ ਦੀ ਸਮੀਖਿਆ ਕਰਦਿਆਂ ਸ਼ੇਰੇ ਪੰਜਾਬ ਰੇਡੀਉ ਦੇ ਹੋਸਟ ਹਰਜੀਤ ਸਿੰਘ ਗਿੱਲ ਨੇ ਸਮੂਹ ਮੈਂਬਰਾ ਨੂੰ ਸੰਬੋਧਨ ਕਰਦੇ ਕਿਹਾ ਕਿ ਸਿੱਖ ਰਾਈਡਰ ਕਲੱਬ ਹੀ ਨਹੀਂ ,ਸਗੋਂ ਇਹ ਕਲੱਬ ਪਰਿਵਾਰ ਦੀ ਤਰਾਂ ਹੈ। ਇਸ ਦੇ ਹਰ ਇੱਕ ਮੈਂਬਰਾਂ ਦੇ ਸੁੱਖ ਦੁੱਖ ਤੇ ਖੁਸ਼ੀਆਂ ਦੇ ਮੌਕਿਆਂ ਵਿੱਚ ਸ਼ਰੀਕ ਹੋਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਜੋ ਫਰਜ਼ ਆਪਾਂ ਨਿਭਾਉਂਦੇ ਵੀ ਆਏ ਹਾਂ। ਉਨਾਂ ਕਿਹਾ ਕਿ ਸਾਡੇ ਕੋਲ ਚਾਰ ਕੁ ਮਹੀਨੇ ਹੁੰਦੇ ਹਨ,ਜਿੰਨਾਂ ਵਿੱਚ ਰਾਈਡਾਂ ਦੇ ਨਾਲ ਨਾਲ ਪਰਿਵਾਰਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੀ ਸਮਾਂ ਕੱਢਦੇ ਹਾਂ। ਮੌਜੂਦਾ ਮੁਸ਼ਕਲ ਦੌਰ ਵਿੱਚ ਨਿਕਲਣ ਦੇ ਬਾਵਜੂਦ ਵੀ ਆਪਣੇ ਕਲੱਬ ਦਾ ਇੱਕ ਇੱਕ ਮੈਂਬਰ ਨੇ ਚਾਹੇ ਚਾਰ -ਪੰਜ ਦਿਨ ਦੀਆਂ ਰਾਈਡਾ ਹੋਣ ਜਾਂ ਯੂਬਾ ਸਿਟੀ ਦਾ ਟ੍ਰਿਪ ,ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਾਣਿਆ।ਉਨਾਂ ਕਿਹਾ ਕਿ ਇਸੇ ਤਰਾਂ ਹੀ ਸਾਡੇ ਕਲੱਬ ਦਾ ਪਿਆਰ ਬਣਿਆ ਰਹੇ ਤੇ ਚੜ੍ਹਦੇ ਨਵੇਂ ਸਾਲ ‘ਚ ਪਿਆਰ ਤੇ ਇਤਫ਼ਾਕ ਨਾਲ ਇਸੇ ਤਰਾਂ ਹੀ ਰਾਈਡਾਂ ਕਰਦੇ ਰਹੀਏ। ਅੰਤ ਵਿੱਚ 2024 ਸਾਲ ਦੀਆਂ ਰਾਈਡਾਂ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ।