Headlines

ਖਾਲਸਾ ਦੀਵਾਨ ਸੋਸਾਇਟੀ ਐਬਸਫੋਰਡ ਦੀ ਵਿਸ਼ੇਸ਼ ਮੀਟਿੰਗ 23 ਦਸੰਬਰ ਨੂੰ

-ਸਮੂਹ ਮੈਂਬਰਾਨ ਨੂੰ ਸ਼ਾਮਲ ਹੋਣ ਦਾ ਸੱਦਾ-
ਐਬਸਫੋਰਡ :-(ਬਰਾੜ-ਭਗਤਾ ਭਾਈ ਕਾ)-  ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਐਬਸਫੋਰਡ ਦੀ ਇਮਾਰਤ ਦੇ ਵੱਖ -ਵੱਖ ਹਿੱਸਿਆਂ ਵਿੱਚ ਪਾਈਆਂ ਗਈਆਂ ਕੁਝ ਖ਼ਾਮੀਆਂ ਨੂੰ ਦਰੁਸਤ ਕਰਨ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ 23 ਦਸੰਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ ਬਾਅਦ 1 ਵਜੇ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਗੁਰੂਘਰ ਦੇ ਸਾਰੇ ਮੈਂਬਰਾਨ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਮੀਟਿੰਗ ਦਾ ਏਜੰਡਾ ਗੁਰਦੁਆਰਾ ਸਾਹਿਬ ਦੇ ਖ਼ਰਾਬ ਹੋਏ ਕੁਝ ਹਿੱਸਿਆਂ ਦੀ ਮੁਰੰਮਤ ਕਰਨ ਅਤੇ ਕੁਝ ਨਵਾਂ ਕਰਨ ਬਾਰੇ ਹੈ ਜਿਸ ਦੇ ਸੰਬੰਧ ਵਿੱਚ ਸੰਗਤ ਤੋਂ ਮਨਜੂਰੀ ਲੈ ਕੇ ਹੀ ਸਾਰੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਹੜੇ ਜਿਹੜੇ ਵੀ ਹਿੱਸਿਆਂ ਨੂੰ ਮੁਰੰਮਤ ਦੀ ਲੋੜ ਹੈ ਉਨ੍ਹਾਂ ਵਿੱਚ ਦਰਬਾਰ ਸਾਹਿਬ ਤੱਕ ਉੱਪਰ ਜਾਣ ਲਈ ਲਿਫਟ ਦੀ ਮੁਰੰਮਤ, ਦਰਬਾਰ ਸਾਹਿਬ ਹਾਲ ਨੂੰ ਨਵਿਆਉਣ ਲਈ, ਵਾਸ਼ਰੂਮਾਂ ‘ਚ ਵਰਤੇ ਜਾਣ ਵਾਲੇ ਉਪਕਰਨ ਬਦਲਣ ਲਈ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਈ ਨਵੀਂ ਵੈਨ ਖਰੀਦੇ ਜਾਣ ਬਾਰੇ, ਰੂਫਿੰਗ ਬਦਲਣ ਬਾਰੇ ਅਤੇ ਕੁਝ ਹੋਰ ਸਮਾਨ ਦੀ ਮੁਰੰਮਤ ਸ਼ਾਮਲ ਹੈ। ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਮਨਿੰਦਰ ਸਿੰਘ ਗਿੱਲ ਨਾਲ 778-242-2113 ਜਾਂ 604-850-7338 ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।