Headlines

ਇਟਲੀ ‘ਚ ਪੰਜਾਬੀ ਕਾਮਿਆਂ ਵੱਲੋਂ 2 ਦਸੰਬਰ ਨੂੰ  ਵਿਸ਼ਾਲ ਰੋਸ ਮੁਜ਼ਾਹਰਾ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਕਰੇਮੋਨਾ ਜਿਲ਼੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੁੱਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਕੰਮ ਤੋਂ ਕੱਢੇ ਗਏ 60 ਪੰਜਾਬੀ ਵਰਕਰ ਜੋ ਕਿ 16 ਅਕਤੂਬਰ2. 2023 ਤੋਂ ਲਗਾਤਾਰ ਵਰਦੇ ਮੀਹ ਅਤੇ ਠੰਡ ਵਿੱਚ ਧਰਨੇ ਤੇ ਬੈਠੇ ਹੋਏ ਹਨ ਤਾਂ ਕਿ ਉਹਨਾਂ ਨੂੰ ਕੰਮ ਤੇ ਵਾਪਸ ਬੁਲਾਇਆ ਜਾਵੇ। ਜੋ ਕਿ ਪਿਛਲੇ 15-20 ਸਾਲਾਂ ਤੋਂ ਉਸ ਮੀਟ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਹਨ ਅਤੇ ਅਚਾਨਕ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਹ ਸਾਰੇ ਵਰਕਰ ਯੂਨੀਅਨ ਯੂ ਐਸ ਬੀ ਦੇ ਮੈਂਬਰ ਹਨ।ਵੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਹਨਾਂ ਕਾਮਿਆਂ ਦੀ ਸੰਸਥਾ ਯੂ.ਐਸ.ਬੀ ਜੋ ਕਿ ਇਹਨਾਂ ਦੇ ਹੱਕਾਂ ਲਈ ਕਨੂੰਨੀ ਲੜ੍ਹਾਈ ਵੀ ਲੜ ਰਹੀ ਹੈ,ਵੱਲੋਂ ਸਰਕਾਰ ਦੇ ਕੰਨਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚਾਣ ਦੇ ਲਈ ਕਰੇਮੋਨਾ ਸ਼ਹਿਰ ਦੇ ਵੀਆ ਮਾਨਤੋਵਾ ਦੀ ਪਾਰਕਿੰਗ ਵਿਖੇ 2 ਦਸੰਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ ਢਾਈ ਵਜੇ ਇਕ ਭਾਰੀ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇਹਨਾਂ ਵੀਰਾਂ ਵੱਲੋਂ ਸਾਰੇ ਪੰਜਾਬੀ ਭਾਈਚਾਰੇ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਵਧ ਚੜ ਕੇ ਇਹਨਾਂ ਦਾ ਸਾਥ ਇਸ ਰੋਸ ਪ੍ਰਦਰਸ਼ਨ ਵਿੱਚ ਦਿਓ ਤਾਂ ਕਿ ਇਨਾ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅਤੇ ਇਹਨਾਂ ਨੂੰ ਆਪਣੇ ਕੰਮਾ ਤੇ ਵਾਪਸ ਬੁਲਾਇਆ ਜਾਵੇ। ਜਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਵਿੱਚ ਇਹਨਾਂ ਦੀ ਸੰਸਥਾ ਵੱਲੋਂ ਵੀ ਇਟਲੀ ਦੇ ਵੱਖ ਵੱਖ ਭਾਗਾਂ ਤੋਂ ਸ਼ਿਰਕਤ ਕੀਤੀ ਜਾਵੇ।