Headlines

ਪੈਨਟਿੰਕਟਨ ਦੇ ਉਘੇ ਬਿਜਨੈਸਮੈਨ ਗੈਰੀ ਜੌਹਲ ਨੂੰ ਸਦਮਾ-ਪਿਤਾ ਦਾ ਦੇਹਾਂਤ

ਵੈਨਕੂਵਰ- ਪੈਨਟਿੰਕਟਨ ( ਬੀ ਸੀ ) ਦੇ  ਉਘੇ ਬਿਜਨੈਸਮੈਨ ਗੈਰੀ ਜੌਹਲ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਤੀਰਥ ਸਿੰਘ ਜੌਹਲ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 72 ਵਰਿਆਂ ਦੇ ਸਨ। ਸਵਰਗੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 3 ਦਸੰਬਰ ਨੂੰ ਬਾਦ ਦੁਪਹਿਰ ਉਹਨਾਂ ਦੇ ਜੱਦੀ ਪਿੰਡ ਜੰਡਿਆਲਾ , ਤਹਿਸੀਲ ਫਿਲੌਰ , ਜਿਲਾ ਜਲੰਧਰ ਵਿਖੇ ਕੀਤਾ ਜਾਵੇਗਾ।

ਇਸੇ ਦੌਰਾਨ ਸ ਜੌਹਲ ਦੇ ਸਦੀਵੀ ਵਿਛੋੜੇ ਉਪਰ ਦੁਖ ਪ੍ਰਗਟ ਕਰਦਿਆਂ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਗੈਰੀ ਜੌਹਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਗੈਰੀ ਜੌਹਲ ਸੁਰਜੀਤ ਹਾਕੀ ਸੁਸਾਇਟੀ ਦੇ ਸਭਿਆਚਾਰਕ ਵਿੰਗ ਦੇ ਚੇਅਰਮੈਨ ਹਨ ਤੇ ਹਰ ਸਾਲ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਵੱਡਾ ਯੋਗਦਾਨ ਪਾਉਂਦੇ ਹਨ।