Headlines

ਸਟਨ ਅਲਾਇੰਸ ਰੀਐਲਟੀ ਗਰੁੱਪ ਵਲੋਂ ਸ਼ਾਨਦਾਰ ਕ੍ਰਿਸਮਸ ਪਾਰਟੀ ਦਾ ਆਯੋਜਨ

ਮੇਅਰ ਬਰੈਂਡਾ ਲੌਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ-

ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਸਟਨ ਅਲਾਇੰਸ ਰੀਐਲਟੀ ਸਰਵਿਸਜ਼ ਗਰੁੱਪ ਵਲੋਂ ਰੀਫਲੈਕਸ਼ਨ ਬੈਂਕੁਇਟ ਹਾਲ ਵਿਖੇ  ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਰੀਐਲਟੀ ਗਰੁੱਪ ਦੇ ਸੀਈਓ ਰਾਜ ਖੇਲਾ, ਨਵਰਾਜ ਦੋਸਾਂਝ ਤੇ ਹੋਰ ਪ੍ਰਬੰਧਕਾਂ ਵਲੋਂ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਮੁੱਖ ਮਹਿਮਾਨ ਤੇ ਉਹਨਾਂ ਦੇ ਸਲਾਹਕਾਰ ਹੈਰੀ ਕੂਨਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਮੇਅਰ ਬਰੈਂਡਾ ਲੌਕ ਨੇ ਸਰੀ ਦੇ ਸਰਬਪੱਖੀ ਵਿਕਾਸ ਵਿਚ ਰੀਐਲਟਰ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਸਟਨ ਅਲਾਇੰਸ ਵਲੋਂ ਕੀਤੀ ਗਈ ਪਾਰਟੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਗਰੁੱਪ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਦੀ ਜੋ ਮਦਦ ਕਰਨ ਲਈ ਬਲੈਂਕਟ ਡਰਾਈਵ ਤੇ ਹੋਰ ਕਾਰਜ ਕੀਤੇ ਗਏ ਹਨ, ਉਸਤੋਂ ਉਹਨਾਂ ਦੀ ਸਮਾਜ ਪ੍ਰਤੀ ਇਕ ਜਿੰਮੇਵਾਰੀ ਦੇ ਨਾਲ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਉਹਨਾਂ ਸਰੀ ਵਿਚ ਘਰਾਂ ਦੀ ਸਮੱਸਿਆ ਹੱਲ ਲਈ ਸਰਕਾਰ ਅਤੇ ਸਿਟੀ ਵਲੋਂ ਆਰੰਭੇ ਯਤਨਾਂ ਦਾ ਜ਼ਿਕਰ ਕਰਦਿਆਂ ਰੀਅਲ ਇਸਟੇਟ ਭਾਈਚਾਰੇ ਦੇ ਯੋਗਦਾਨ ਨੂੰ ਮਹੱਤਵਪੂਰਣ ਦੱਸਿਆ।

ਇਸ ਮੌਕੇ ਸਟਨ ਅਲਾਇੰਸ ਦੇ ਉਚ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ ਤੇ ਰੀਐਲਟੀ ਗਰੁੱਪ ਦੇ ਮੈਂਬਰਾਂ ਤੇ ਮਹਿਮਾਨਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਪਾਰਟੀ ਦੌਰਾਨ ਮਹਿਮਾਨਾਂ ਨੇ ਲਜ਼ੀਜ਼ ਖਾਣਿਆਂ ਤੇ ਡਿਨਰ ਦਾ ਆਨੰਦ ਮਾਣਿਆ ਤੇ ਨਾਚ ਗਾਣੇ ਨਾਲ ਪਾਰਟੀ ਨੂੰ ਯਾਦਗਾਰੀ ਬਣਾਇਆ। ਲੱਕੀ ਡਰਾਅ ਰਾਹੀਂ ਮਹਿਮਾਨਾਂ ਨੂੰ ਆਕਰਸ਼ਕ ਤੋਹਫੇ ਵੀ ਵੰਡੇ ਗਏ। ਤਸਵੀਰਾਂ-ਟੋਨੀ ਲੇਹਲ।