Headlines

ਸੰਧੂ ਪਰਿਵਾਰ ਨੂੰ ਸਦਮਾ-ਸੁਖਦੇਵ ਸਿੰਘ ਸੰਧੂ ਦਾ ਸਦੀਵੀ ਵਿਛੋੜਾ

ਸਰੀ, 3 ਦਸੰਬਰ (ਹਰਦਮ ਮਾਨ)-ਸਰੀ ਦੇ ਸੰਧੂ ਪਰਿਵਾਰ ਨੂੰ ਉਸ ਸਮੇਂ ਭਾਰੀ ਗਹਿਰਾ ਸਦਮਾ ਪੁੱਜਿਆ ਜਦੋਂ ਪਰਿਵਾਰ ਦੇ ਮਾਨਯੋਗ ਸ. ਸੁਖਦੇਵ ਸਿੰਘ ਸੰਧੂ 27 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 5 ਜੂਨ 1951 ਨੂੰ ਪਿੰਡ ਚੇਤ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ ਸੀ। ਉਹ 37 ਸਾਲ ਕੈਨੇਡਾ ਦੇ ਸ਼ਹਿਰ ਪ੍ਰਿੰਸ ਰੂਪਰਿਟ ਵਿਖੇ ਰਹੇ ਅਤੇ ਅੱਜ ਕੱਲ੍ਹ ਸਰੀ ਵਿੱਚ ਰਹਿ ਰਹੇ ਸਨ। ਉਨ੍ਹਾਂ  ਦਾ ਅੰਤਿਮ ਸੰਸਕਾਰ ਵੈਲੀਵਿਊ ਫਿਊਨਰਲ ਹੋਮ ਸਰੀ (14644 72 ਐਵੀਨਿਊ) ਵਿਖੇ 6 ਦਸੰਬਰ 2023 ਨੂੰ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ (15255 68 ਐਵੀਨਿਊ) ਵਿਖੇ ਹੋਵੇਗੀ। ਪਰਿਵਾਰ ਦੁੱਖ ਸਾਂਝਾ ਕਰਨ ਲਈ 604-594-1961 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।