Headlines

ਸਮਾਲ ਇੰਡਸਟਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ ਦਾ ਸਨਮਾਨ

ਅੰਮ੍ਰਿਤਸਰ:- 3 ਦਸਬੰਰ -ਕਾਂਗਰਸ ਦੇ ਸੀਨੀਅਰ ਆਗੂ ਸ. ਇੰਦਰਜੀਤ ਸਿੰਘ ਬਾਸਰਕੇ ਨੂੰ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਸਮਾਲ ਇੰਡਸਟਰੀ ਗਵਰਮੈਂਟ ਆਫ ਇੰਡੀਆ ਵੱਲੋਂ ਪ੍ਰਧਾਨ ਬਨਾਏ ਜਾਣ ਤੇ ਸੀਨੀਅਰ ਮਿੱਤਰ ਸਿਟੀਜਨ ਮਿੱਤਰ ਮੰਡਲ ਵੱਲੋਂ ਉਨ੍ਹਾਂ ਦਾ ਪੁਰਜੋਰ ਸਵਾਗਤ ਤੇ ਸਨਮਾਨ ਸੰਯੋਗ ਹੋਟਲ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ।

ਇਸ ਸਮਾਗਮ ਵਿੱਚ ਸ. ਜੋਗਿੰਦਰ ਸਿੰਘ ਅਦਲੀਵਾਲ ਅਤੇ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਬਾਸਰਕੇ ਦੀ ਲੰਮੀ ਘਾਲਣਾ ਜਨਤਾ ਪ੍ਰਤੀ ਸੇਵਾ ਭਾਵਨਾ, ਪਾਰਟੀ ਪ੍ਰਤੀ ਵਫਾਦਾਰੀ ਤੇ ਰਾਜਨੀਤਕ ਪੱਧਰ ਤੇ ਵਿਚਰਨ ਦੀ ਚੰਗੀ ਛਵੀ ਨੇ ਉਨ੍ਹਾਂ ਨੂੰ ਇਸ ਪਦ ਤੀਕ ਪਹੁੰਚਾਇਆ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸ. ਬਾਸਰਕੇ ਹੋਰ ਤਰੱਕੀ ਤੇ ਵੱਡੇ ਆਹੁਦੇ ਹਾਸਲ ਕਰਨਗੇ। ਸ. ਬਾਸਰਕੇ ਨੂੰ ਸੀਨੀਅਰ ਸਿਟੀਜ਼ਨ ਮਿੱਤਰ ਮੰਡਲ ਵੱਲੋਂ ਯਾਦਗਾਰੀ ਮੈਮੰਟੋ, ਦੋਸ਼ਾਲਾ ਤੇ ਸਿਰਪਾਓ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ. ਸੁਖਰਾਜ ਸਿੰਘ ਰਾਜ ਥਾਂਦੇ ਯੂ.ਐਸ.ਏ, ਸ. ਪ੍ਰੀਤਮ ਸਿੰਘ ਪੁਰੀ, ਸ. ਦਰਸ਼ਨ ਸਿੰਘ ਪੰਨੂ, ਸ. ਹਰਜਿੰਦਰ ਸਿੰਘ ਏ.ਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਪ੍ਰਸ਼ੋਤਮ ਹਾਂਡਾ, ਸੁਖ ਨੰਬਰਦਾਰ ਅਦਲੀਵਾਲ, ਸ. ਅਮਰੀਕ ਸਿੰਘ ਅਦਲੀਵਾਲ, ਸ. ਮਨਪ੍ਰੀਤ ਸਿੰਘ ਬੇਦੀ, ਸ. ਖੁਸ਼ਵੰਤ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਸ. ਲਖਬੀਰ ਸਿੰਘ ਛੱਜਲਵੱਡੀ, ਸ. ਜਗਦੀਸ਼ ਸਿੰਘ ਨਰਾਇਣਗੜ੍ਹ ਆਦਿ ਹਾਜ਼ਰ ਸਨ।