Headlines

ਐਡਮਿੰਟਨ ਨਿਵਾਸੀ ਉਘੇ ਗਾਇਕ ਪੱਪੂ ਜੋਗਰ ਤੇ ਰਾਣੀ ਰਣਦੀਪ ਦਾ ਦੋਗਾਣਾ ”ਜਵਾਈ” ਰੀਲੀਜ਼

ਐਡਮਿੰਟਨ ( ਗੁਰਪ੍ਰੀਤ ਸਿੰਘ)- ਐ਼ਡਮਿੰਟਨ ਨਿਵਾਸੀ ਉਘੇ ਗਾਇਕ ਪੱਪੂ ਜੋਗਰ ਆਪਣੇ ਵੀਡੀਓ ਸੌਂਗ ਬਲੌਕ ਦੀ ਸਫਲਤਾ ਉਪਰੰਤ ਉਘੀ ਗਾਇਕੀ ਰਾਣੀ ਰਣਦੀਪ ਨਾਲ ਡਿਊਟ ਸੌੰਗ ਜਵਾਈ ਲੈਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ। ਬੀਤੇ ਦਿਨ ਰੀਲੀਜ਼ ਕੀਤਾ ਗਿਆ ਇਹ ਦੋਗਾਣਾ ਐਸ ਐਮ ਆਰ ਐਟਰਟੇਨਮੈਂਟ ਐਂਡ ਸੁੱਖੂ ਨੰਗਲ ਦੀ ਪੇਸ਼ਕਸ ਹੈ ਜਿਸ ਵਿਚ ਸਹੁਰੇ ਘਰ ਜਵਾਈ ਦੀ ਟੌਹਰ ਤੇ ਦੂਸਰੇ ਪਾਸੇ  ਨੂੰਹ ਦੇ ਫਰਜਾਂ ਨੂੰ ਖੂਬਸੂਰਤ ਤੇ ਮਿਆਰੀ ਲਫਜ਼ਾਂ ਵਿਚ ਪ੍ਰੋਇਆ ਗਿਆ ਹੈ । ਇਹ ਗੀਤ ਸੁੱਖੂ ਨੰਗਲ ਦਾ ਲਿਖਿਆ ਹੈ ਜਦੋਂਕਿ ਮਿਊਜਿਕ ਏਬੀ ਮਿਊਜਕ ਕੰਪਨੀ ਨੇ ਦਿੱਤਾ ਹੈ।