Headlines

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਨਰਿੰਦਰ ਸਿੰਘ ਪਵਾਰ ਦਾ ਐਡਮਿੰਟਨ ਵਿਖੇ ਭਰਵਾਂ ਸਵਾਗਤ

ਐਡਮਿੰਟਨ, 9 ਦਸੰਬਰ (ਗੁਰਪ੍ਰੀਤ ਸਿੰਘ ) -ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਨਰਿੰਦਰ ਸਿੰਘ ਪਵਾਰ ਜੋ ਕਿ ਅਜ ਕਲ ਕੈਨੇਡਾ ਦੇ ਦੌਰੇ ਤੇ ਹਨ ਤੇ ਉਨ੍ਹਾਂ ਦਾ ਪੰਜਾਬੀ ਭਾਈਚਾਰੇ
ਵਲੋਂ ਐਡਮਿੰਟਨ ਵਿਖੇ ਭਰਵਾਂ ਸਵਾਗਤ ਕੀਤਾ ਗਿਆ| ਇਸ ਮੌਕੇ ਤੇ ਅਲਬਰਟਾ ਦੇ ਸਾਬਕਾ ਕੈਬਨਿਟ ਮੰਤਰੀ ਨਰੇਸ਼ ਭਾਰਦਵਾਜ ਨੇ ਦਸਿਆ ਕਿ ਨਰਿੰਦਰ ਸਿੰਘ ਪਵਾਰ ਬਹੁਤ ਹੀ ਮਿਲਣਸਾਰ ਤੇ ਇਨਸਾਨ ਹਨ ਤੇ ਐਡਮਿੰਟਨ ਪੁੱਜਣ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਤੇ ਐਡਮਿੰਟਨ ਦੇ ਸਾਬਕਾ ਐਮ.ਐਲ.ਏ ਪੀਟਰ ਸੰਧੂ, ਦਵਿੰਦਰ ਤੂਰ ਸਾਬਕਾ ਐਮ.ਐਲ.ਏ ਰਣਜੀਤ ਸਿੰਘ ਬਾਠ ਯੂ.ਸੀ.ਪੀ ਰਿਜਨਲ ਡਾਇਰੈਕਟਰ, ਜਸਪ੍ਰੀਤ ਸੱਗੂ ਉਦਯੋਗਪਤੀ ਤੇ ਹੋਰਨਾਂ ਨੇ ਪਵਾਰ ਦੀ ਪੰਜਾਬ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਐਡਮਿੰਟਨ ਪੁੱਜਣ ਤੇ ਵਿਸ਼ੇਸ਼ ਸਵਾਗਤ ਕੀਤਾ| ਇਸ ਮੌਕੇ ਤੇ ਨਰਿੰਦਰ ਸਿੰਘ ਪਵਾਰ ਤੇ ਐਡਮਿੰਟਨ ਵਿਖੇ ਉਨ੍ਹਾਂ ਨੂੰ ਮਿਲੇ ਮਾਣ ਸਨਮਾਨ ਲਈ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ|
ਫੋਟੋ ਕੈਪਸ਼ਨ:-ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਨਰਿੰਦਰ ਸਿੰਘ ਪਵਾਰ ਦੇ ਐਡਮਿੰਟਨ ਵਿਖੇ ਸਵਾਗਤ ਮੌਕੇ ਅਲਬਰਟਾ ਦੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ, ਸਾਬਕਾ ਐਮ.ਐਲ.ਏ ਪੀਟਰ ਸੰਧੂ, ਸਾਬਕਾ ਐਮ.ਐਲ.ਏ ਦਵਿੰਦਰ ਤੂਰ, ਰਣਜੀਤ ਬਾਠ ਯੂ.ਸੀ.ਪੀ ਰਿਜਨਲ ਡਾਇਰੈਕਟਰ ਤੇ ਹੋਰ ਵਿਖਾਈ ਦੇ ਰਹੇ ਹਨ|
ਤਸਵੀਰ:-ਗੁਰਪ੍ਰੀਤ ਸਿੰਘ|