Headlines

ਪਿੰਡ ਖਾਰਾ ਦੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ 

ਪੰਜਾਬ ਦੇ ਲੋਕਾਂ ਦੀ ਭਾਜਪਾ ਬਣੀ ਹੁਣ ਪਹਿਲੀ ਪਸੰਦ-ਹਰਜੀਤ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਪੱਟੀ /ਤਰਨਤਾਰਨ,13 ਦਸੰਬਰ –
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਖਾਰਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸ਼ਿਵ ਕੁਮਾਰ ਸੋਨੀ ਦੇ ਉੱਦਮ ਸਦਕਾ ਅਤੇ ਜਸਬੀਰ ਸਿੰਘ ਗੋਲਡੀ ਰੱਤਾ ਗੁੱਦਾ ਦੀ ਪ੍ਰੇਰਨਾ ਸਦਕਾ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਨੂੰ ਅਲਵਿਦਾ ਆਖਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਆਗੂ ਜਥੇਦਾਰ ਸ.ਮਲਕੀਤ ਸਿੰਘ, ਅਕਾਲੀ ਦਲ ਦੇ ਸਾਬਕਾ ਸਰਪੰਚ ਸ.ਹਰਦਿਆਲ ਸਿੰਘ,ਸਾਬਕਾ ਮੈਂਬਰ ਸ.ਸੁਰਜੀਤ ਸਿੰਘ,ਸਾਬਕਾ ਮੈਂਬਰ ਸ.ਕੁਲਦੀਪ ਸਿੰਘ,ਸਾਬਕਾ ਮੈਂਬਰ ਸ.ਤਰਸੇਮ ਸਿੰਘ,ਸਾਬਕਾ ਮੈਂਬਰ ਸ.ਨਾਇਬ ਸਿੰਘ,ਸ.ਨਰਿੰਦਰ ਸਿੰਘ,ਸ.ਬਚਨ ਸਿੰਘ,ਸ.ਬਲਦੇਵ ਸਿੰਘ,ਸ.ਸਵਰਨ ਸਿੰਘ,ਅਮਰਜੀਤ ਕੌਰ ਪ੍ਰਧਾਨ,ਪਰਮਜੀਤ ਕੌਰ,ਜਗਰੂਪ ਕੌਰ, ਮਨਜਿੰਦਰ ਕੌਰ,ਦਰਸ਼ਨ ਕੌਰ, ਪਰਮਜੀਤ ਕੌਰ,ਰਾਣੋ ਤੇ ਹੋਰ ਸੈਂਕੜੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਸਾਥੀਆਂ ਨੂੰ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਲਾਮਿਸਾਲ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ  ਰਹੀ,ਜਿਸ ਕਰਕੇ ਲੋਕ ਹਮੇਸ਼ਾਂ ਸ੍ਰੀ ਨਰਿੰਦਰ ਮੋਦੀ ਨੂੰ ਹੀ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਹਨ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਜਪਾ ਇਸ ਵੇਲੇ ਪਹਿਲੀ ਪਸੰਦ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ। ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸੋਨੀ,ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਮੋਰਚਾ ਸ.ਬਲਜਿੰਦਰ ਸਿੰਘ ਕੈਰੋਂ,ਜਨਰਲ ਸਕੱਤਰ ਪੰਜਾਬ ਐਜੂਕੇਸ਼ਨ ਸੈੱਲ ਸ.ਰਾਣਾ ਗੁਲਬੀਰ ਸਿੰਘ,ਸਰਕਲ ਹਰੀਕੇ ਦੇ ਪ੍ਰਧਾਨ ਸ਼੍ਰੀ ਰੋਹਿਤ ਕੁਮਾਰ ਵੇਦੀ,ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ, ਸਰਹਾਲੀ ਸਰਕਲ ਪ੍ਰਧਾਨ ਸ਼੍ਰੀ ਗੌਰਵ ਦੇਵਗਨ,ਚੋਹਲਾ ਸਾਹਿਬ ਸਰਕਲ ਦੇ ਪ੍ਰਧਾਨ ਪਵਨ ਦੇਵਗਨ,ਸਰਕਲ ਜਨਰਲ ਸਕੱਤਰ ਸ.ਜਸਬੀਰ ਸਿੰਘ ਗੋਲਡੀ ਰੱਤਾ ਗੁੱਦਾ,ਸਰਕਲ ਜਨਰਲ ਸਕੱਤਰ ਸ਼੍ਰੀ ਹਰਪਾਲ ਸੋਨੀ, ਸ.ਕੁਲਦੀਪ ਸਿੰਘ ਕੈਰੋਂ ਸੀਨੀਅਰ ਭਾਜਪਾ ਆਗੂ,ਸਰਕਲ ਕਿਸਾਨ ਮੋਰਚਾ ਪ੍ਰਧਾਨ ਸ.ਸ਼ੇਰ ਸਿੰਘ ਕਿੜੀਆਂ,ਸਰਕਲ ਮੀਤ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਬੂਹ, ਸਰਕਲ ਐਸਸੀ ਮੋਰਚਾ ਪ੍ਰਧਾਨ ਸ.ਕੁਲਦੀਪ ਸਿੰਘ ਬੂਹ ਮੌਜੂਦ ਸਨ।