Headlines

ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ‘ਖਾਲਸਾ ਕਾਲਜ ਹੈਰੀਟੇਜ ਅਵਾਰਡ’ ਨਾਲ ਸਨਮਾਨਿਤ

ਛੇਹਰਟਾ (ਰਾਜ-ਤਾਜ ਰੰਧਾਵਾ)- ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕੌਂਸਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂੰਮਨੀ ਐਸੋਸੀਏਸ਼ਨ ਵਲੋਂ ਖਾਲਸਾ ਕਾਲਜ ਆਫ਼ ਵੈਟਰਨਰੀ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੂੰ “ਖਾਲਸਾ ਕਾਲਜ ਹੈਰੀਟੇਜ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ‌। ਸਨਮਾਨਿਤ ਕਰਨ ਵਾਲਿਆਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਗਲੋਬਲ ਅਲੂੰਮਨੀ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਛੀਨਾ ਸ਼ਾਮਲ ਸਨ । ਯਾਦ ਰਹੇ ਕਿ ਪ੍ਰੋ: ਰੰਧਾਵਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਪੜਦਿਆਂ 5 ਸਾਲ ਲਗਾਤਾਰ ਇੰਟਰ ਕਾਲਜ ਗੱਤਕਾ ਚੈਂਪੀਅਨਸ਼ਿਪ, ਸਟੇਟ ਤੇ ਨੈਸ਼ਨਲ ਚੈਂਪੀਅਨ ਹੋਣ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹੀ ਪੰਜਾਬੀ ਦੇ ਪ੍ਰੋਫੈਸਰ ਵੀ ਰਹੇ । ਪ੍ਰੋ: ਰੰਧਾਵਾ ਨੇ ਸਿੰਗਾਪੁਰ ‘ਚ ਪਹਿਲੀ ਵਾਰ 8 ਗ੍ਰੇਟ ਦਾ ਸਿਲੇਬਸ ਲਿਖਕੇ  ਗੱਤਕੇ ਨੂੰ ਵਰਲਡ ਲੈਵਲ ‘ਤੇ ਪ੍ਰਮੋਟ ਕਰਨ ਲਈ ਸਿੰਗਾਪੁਰ, ਅਮਰੀਕਾ ਅਤੇ ਨਿਊਜ਼ੀਲੈਂਡ ਵਿਖੇ ਗੱਤਕਾ ਅਕੈਡਮੀਆਂ ਖੋਲਕੇ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਵਿਰਾਸਤ ਨੂੰ ਸਾਂਭਣ ਦਾ ਮਹਾਨ ਕਾਰਜ ਕੀਤਾ ਹੈ । ਤਲਵਾਰਬਾਜ਼ੀ ਚ’ ਬੈਸਟ ਫੈਂਸਰ ਆਫ ਪੰਜਾਬ ਅਤੇ ਨੈਸ਼ਨਲ ਚੈਂਪੀਅਨ ਤੋਂ ਇਲਾਵਾ ਪ੍ਰੋ: ਰੰਧਾਵਾ ਨੇ ਤਲਵਾਰਬਾਜ਼ੀ ‘ਚ ਐਨ ਆਈ ਐਸ ਅਤੇ 8 ਦੇਸਾਂ (ਸਾਰਕ ਕੰਟਰੀ) ਦਾ ਡਿਪਲੋਮਾ ਕੋਰਸ ਵੀ ਕੀਤਾ ਹੈ । ਪ੍ਰੋ: ਰੰਧਾਵਾ ਨੂੰ ਫਾਊਂਡਰ ਫੈਸਿੰਗ ਕੋਚ ਆਫ ਪੰਜਾਬ ਸਟੇਟ ਰਹੇ ਹੋਣ ਕਰਕੇ ਪਿਛਲੇ ਸਾਲ 29 ਅਗਸਤ 2022 ਨੂੰ ਗ੍ਰੇਟ ਸਪੋਰਟਸ ਕਲਚਰਲ ਕਲੱਬ ਇੰਡੀਆ ਨੇ ਨੈਸ਼ਨਲ ਸਪੋਰਟਸ ਡੇ ‘ਤੇ “ਸ਼ਾਨ-ਏ-ਭਾਰਤ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਸੀ ।