Headlines

ਸਾਂਝ ਫਾਊਂਡੇਸ਼ਨ ਦਾ ਸਾਂਝ 2023 ਮਲਟੀਕਲਚਰਲ ਫੈਸਟੀਵਲ 22-23 ਦਸੰਬਰ ਨੂੰ

ਸਰੀ (ਬਲਵੀਰ ਕੌਰ ਢਿੱਲੋਂ)- ਸਾਂਝ ਫਾਊਂਡੇਸ਼ਨ ਸਭਿਆਚਾਰਕ ਫੈਸਟੀਵਲ 22 ਤੇ 23 ਦਸੰਬਰ ਨੂੰ ਫੇਥ ਲੂਥਰਨ ਚਰਚ ਵਿਖੇ ਕਰਵਾਇਆ ਜਾ ਰਿਹਾ ਹੈ। ਸਾਂਝ ਫਾਊਂਡੇਸ਼ਨ ਇੱਕ ਬਹੁਪੱਖੀ ਸੱਭਿਆਚਾਰਕ ਫੈਸਟੀਵਲ 2023 ਦਾ ਐਲਾਨ ਕਰਦਿਆਂ ਅਤੇ ਆਪਣੀ ਅਨੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਂਝ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਕਹਿੰਦੇ ਹਨ ਕਿ , ਸਾਂਝ ਫਾਊਂਡੇਸ਼ਨ ਇੱਕ ਮੁਨਾਫ਼ਾ ਰਹਿਤ ਸੰਸਥਾ ਹੈ ਜੋ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਲਾ ਰਾਹੀਂ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਸਾਂਝ ਫਾਊਂਡੇਸ਼ਨ ਇੱਕ ਇਹੋ ਜਿਹੀ ਸੰਸਥਾ ਹੈ ਜੋ ਇਹੋ ਜਿਹੇ ਸਮਾਗਮਾਂ ਦਾ ਆਯੋਜਨ ਕਰਦੀ ਹੈ ਜਿਸ ਵਿੱਚ ਵੱਖ-ਵੱਖ ਸੱਭਿਆਚਾਰ, ਭਾਸ਼ਾਵਾਂ ਅਤੇ  ਕਲਾਕ੍ਰਿਤੀਆਂ ਦਾ ਇੱਕੋ ਪਲੇਟਫਾਰਮ ਤੇ ਆਪਣੀ ਕਲਾ ਦਾ ਪ੍ਰਗਟਾਵਾ ਕਰ ਸਕਣ ਅਤੇ ਇਸ ਦਾ ਜਸ਼ਨ ਮਨਾ ਸਕਣ, ਅਤੇ ਸਾਡੇ ਬਹੁ-ਸੱਭਿਆਚਾਰਕ ਸਮਾਜ ਦੀ ਅਮੀਰੀ ਨੂੰ ਸਾਂਝਾ ਕਰਨ ਅਤੇ ਉਸ ਦੀ ਕਦਰ ਕਰਨ ਲਈ ਇਕੱਠੇ ਕਰਦੇ ਹਨ।
ਜੋ ਕਿ ਸੰਗੀਤ, ਕਵਿਤਾ ਅਤੇ ਨ੍ਰਿਤ ਦੇ ਮਾਧਿਅਮ ਰਾਹੀਂ ਸੱਭਿਆਚਾਰਕ ਵਿਭਿੰਨਤਾ ਦੀ ਅਮੀਰੀ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਸ਼ਾਨਦਾਰ ਸਮਾਗਮ ਹੈ। ਇਹ ਫੈਸਟੀਵਲ 22 ਅਤੇ 23 ਦਸੰਬਰ, 2023 ਨੂੰ ਫੇਥ ਲੂਥਰਨ ਚਰਚ, 7086 124 ਸਟਰੀਟ, ਸਰੀ, ਬੀਸੀ ਦੇ ਕੌਨਸਰਟ ਹਾਲ ਵਿੱਚ ਹੋਣ ਜਾ ਰਿਹਾ ਹੈ।
ਸਾਂਝ 2023 ਬਹੁ-ਸੱਭਿਆਚਾਰਕ ਮੇਲਾ ਸ਼ੁੱਕਰਵਾਰ, ਦਸੰਬਰ 22, 2023 ਨੂੰ ਸ਼ਾਮ 5:00 ਵਜੇ ਤੋਂ ਰਾਤ 8:00 ਵਜੇ ਤੱਕ, ਇੱਕ ਕਵੀ ਦਰਬਾਰ ਨਾਲ ਸ਼ੁਰੂ ਹੋਵੇਗਾ। ਜਿਸ ਵਿੱਚ ਵੱਖ ਵੱਖ ਭਾਸ਼ਾਵਾਂ ਅਤੇ ਵਿਸ਼ੇਸ਼ਤਾ ਵਾਲੇ ਕਵੀ ਆਪਣੀਆਂ ਕਵਿਤਾਵਾਂ ਅਤੇ ਬਿਰਤਾਂਤਾਂ ਨਾਲ ਸਰੋਤਿਆਂ ਦਾ ਮਨ ਮੋਹਣਗੇ। ਅਸੀਂ ਵਾਅਦਾ ਕਰਦੇ ਹਾਂ ਕਿ ਇਹ ਕਵੀ ਦਰਬਾਰ ਸਰੋਤਿਆਂ ਨੂੰ ਕੀਲ ਕੇ ਬਿਠਾਉਣ ਵਾਲ਼ੀ ਇੱਕ ਮਨਮੋਹਕ ਸ਼ਾਮ ਹੋਵੇਗੀ।
ਇਸ ਤਿਉਹਾਰ ਦੇ ਦੂਜੇ ਦਿਨ ਸ਼ਨੀਵਾਰ, ਦਸੰਬਰ 23, 2023 ਨੂੰ ਸੰਗੀਤ ਅਤੇ ਨ੍ਰਿਤ ਫੈਸਟੀਵਲ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਜਾਰੀ ਰਹੇਗਾ। ਇਸ ਲਾਈਵ ਜਸ਼ਨ ਵਿੱਚ ਸੰਗੀਤ ਪ੍ਰਦਰਸ਼ਨਾਂ ਅਤੇ ਨ੍ਰਿਤ ਦੇ ਵੱਖ ਵੱਖ ਰੂਪਾਂ ਦੀ ਇੱਕ ਲੜੀ ਦਾ ਪ੍ਰਦਰਸ਼ਨ ਹੋਵੇਗਾ, ਇਹ ਸ਼ਾਮ ਸੱਚ ਮੁੱਚ ਸੰਗੀਤ ਵਿੱਚ ਗਵਾਚਣ ਵਾਲ਼ਾ ਅਤੇ ਨਾ ਭੁੱਲਣ ਵਾਲ਼ਾ ਤਜ਼ੁਰਬਾ ਹੋਵੇਗਾ। ਇਸ ਵਿੱਚ ਵੱਖ ਵੱਖ ਪਿਛੋਕੜ ਵਾਲੇ ਕਲਾਕਾਰਾਂ ਨੂੰ ਇੱਕੋ ਮੰਚ ਤੇ ਪੇਸ਼ ਕੀਤਾ ਜਾਵੇਗਾ।
ਦੋਵੇਂ ਸਮਾਗਮਾਂ ਦੀ ਮੇਜ਼ਬਾਨੀ ਫੇਥ ਲੂਥਰਨ ਚਰਚ ਦੇ ਕੌਨਸਰਟ ਹਾਲ ਵਿੱਚ ਕੀਤੀ ਜਾਵੇਗੀ। ਜੋ ਦਰਸ਼ਕਾਂ ਨੂੰ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਇੱਕ ਡੂੰਘਾ ਅਤੇ ਮਧੁਰ ਮਾਹੌਲ ਪ੍ਰਦਾਨ ਕਰੇਗੀ। ਸਾਂਝ 2023 ਦੇ ਇਸ ਮੇਲੇ ਦਾ ਦਾਖਲਾ ਮੁਫਤ ਹੈ, ਸਾਹਿਤ ਅਤੇ ਕਲਾ ਨੂੰ ਪ੍ਰੇਮ ਕਰਨ ਵਾਲ਼ੇ ਇਸ ਜਸ਼ਨ ਵਿੱਚ ਹਿੱਸਾ ਲੈ ਸਕਣਗੇ ਅਤੇ ਇਸ ਦਾ ਆਨੰਦ ਮਾਣ ਸਕਣਗੇ।
ਗਗਨਦੀਪ ਸਿੰਘ ਹੁਣਾਂ ਕਿਹਾ ਕਿ “ਅਸੀਂ ਸਾਂਝ 2023 ਦੇ ਇਸ  ਫੈਸਟੀਵਲ ਨੂੰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਇਹ ਇੱਕ ਅਜਿਹਾ ਸਮਾਗਮ ਜਿਸ ਵਿੱਚ ਅਸੀਂ ਸਾਡੇ ਭਾਈਚਾਰੇ ਦੀ ਵਿਭਿੰਨਤਾ ਨੂੰ ਸੰਗੀਤ, ਕਵਿਤਾ ਅਤੇ ਨ੍ਰਿਤ ਦੀਆਂ ਵਿਸ਼ਵ-ਵਿਆਪੀ ਭਾਸ਼ਾਵਾਂ ਰਾਹੀਂ ਮਨਾਉਂਦੇ ਹਾਂ। ਇਸ ਤਿਉਹਾਰ ਦਾ ਮੁੱਖ ਉਦੇਸ਼ ਇੱਕ ਅਜਿਹੀ ਥਾਂ ਬਣਾਉਣਾ ਹੈ ਜਿੱਥੇ ਵੱਖ-ਵੱਖ ਸੱਭਿਆਚਾਰ ਇਕੱਠੇ ਹੋ ਸਕਦੇ ਹਨ ਅਤੇ ਆਪਣੀ ਵਿਲੱਖਣਤਾ ਸਾਂਝੀ ਕਰ ਸਕਦੇ ਹਨ। ਜਿਸ ਨਾਲ਼ ਕਲਾ ਦੇ ਪ੍ਰਗਟਾਵੇ ਦੇ ਨਾਲ ਨਾਲ਼ ਆਪਸੀ ਏਕਤਾ ਅਤੇ ਸਾਂਝ ਦੀ ਭਾਵਨਾ ਪੈਦਾ ਕਰ ਸਕਦੇ ਹਾਂ।
ਸਾਂਝ ਫਾਊਂਡੇਸ਼ਨ ਸਾਰਿਆਂ ਨੂੰ ਇਸ ਸਮਾਗਮ ਵਿੱਚ ਆਉਣ ਲਈ ਖੁਲਾ ਸੱਦਾ ਦਿੰਦਾ ਹੈ। ਜਿਸ ਨਾਲ ਸੱਭਿਆਚਾਰਕ ਵਿਰਾਸਤ ਅਤੇ ਕਲਾਤਮਕ ਪ੍ਰਗਟਾਵਿਆਂ ਦੀ ਅਮੀਰੀ ਦਾ ਅਨੁਭਵ ਕਰਨ ਦਾ ਉਹਨਾਂ ਨੂੰ ਮੌਕਾ ਮਿਲੇਗਾ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਗਗਨਦੀਪ ਸਿੰਘ
ਪ੍ਰਧਾਨ
ਸਾਂਝ ਫਾਊਂਡੇਸ਼ਨ
604-725-8700